ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ''ਚ ਬਰਫ਼ਬਾਰੀ ਜਾਰੀ, 100 ਤੋਂ ਵੱਧ ਸੜਕਾਂ ਹੋਈਆਂ ਬੰਦ
Thursday, Nov 17, 2022 - 01:19 AM (IST)
ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਕਾਰਨ 100 ਤੋਂ ਜ਼ਿਆਦਾ ਸੜਕਾਂ ਬੰਦ ਹੋ ਚੁੱਕੀਆਂ ਹਨ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਫਤ ਪ੍ਰਬੰਧਨ ਵਿਭਾਗ ਦੇ ਸੂਤਰਾਂ ਮੁਤਾਬਕ ਲਾਹੌਲ ਅਤੇ ਸਪਿਤੀ 'ਚ 90 ਸੜਕਾਂ, ਰੋਹਤਾਂਗ ਦੱਰੇ ਅਤੇ ਜਾਲੋਰੀ ਦੱਰੇ 'ਤੇ ਤਿੰਨ, ਕੌਮੀ ਰਾਜਮਾਰਗ 305 ਸਮੇਤ ਕੁੱਲੂ 'ਚ ਛੇ, ਕਾਂਗੜਾ 'ਚ ਤਿੰਨ, ਚੰਬਾ 'ਚ ਦੋ ਅਤੇ ਮੰਡੀ 'ਚ ਇਕ ਸੜਕ ਬੰਦ ਹੈ।
ਇਹ ਖ਼ਬਰ ਵੀ ਪੜ੍ਹੋ - ਜੰਮੂ ਕਸ਼ਮੀਰ: ਗੁਲਮਰਗ ਅਤੇ ਉੱਚਾਈ ਵਾਲੇ ਹੋਰ ਇਲਾਕਿਆਂ 'ਚ ਬਰਫ਼ਬਾਰੀ, ਪਿੰਡਾਂ ਨਾਲੋਂ ਸੰਪਰਕ ਟੁੱਟਿਆ
ਕਬਾਇਲੀ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਉਦੈਪੁਰ ਉਪ ਮੰਡਲ 'ਚ ਟਿੰਡੀ-ਪਾਂਗੀ ਮਾਰਗ ਬੁੱਧਵਾਰ ਸਵੇਰੇ ਇਕ ਜਗ੍ਹਾ 'ਤੇ ਪਹਾੜ ਡਿੱਗਣ ਕਾਰਨ ਬੰਦ ਹੋ ਗਿਆ। ਇਸ ਘਟਨਾ ਵਿਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਆਵਾਜਾਈ ਬਹਾਲ ਕਰਨ ਦਾ ਕੰਮ ਜਾਰੀ ਹੈ। ਉਚਾਈ ਵਾਲੇ ਇਲਾਕਿਆਂ ਵਿਚ ਸੀਤ ਲਹਿਰ ਦੇ ਹਾਲਾਤ ਬਣੇ ਹੋਏ ਹਨ। ਲਾਹੌਲ ਅਤੇ ਸਪਿਤੀ ਵਿਚ ਕੀਲੋਂਗ ਸੂਬੇ ਦੀ ਸੱਭ ਤੋਂ ਠੰਢੀ ਜਗ੍ਹਾ ਰਹੀ, ਜਿੱਥੇ ਘੱਟੋ-ਘੱਟ ਤਾਪਮਾਨ ਸਿਫਰ ਤੋਂ ਮਨਫ਼ੀ 6.9 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।