ਬਰਫਬਾਰੀ ਕਾਰਨ ਪਰਤੀ ਕਸ਼ਮੀਰ ਦੀ ਰੌਣਕ, ਸੈਲਾਨੀਆਂ ਨਾਲ ਗੁਲਜਾਰ ਹੋਈ ਵਾਦੀ

02/02/2021 10:43:01 PM

ਸ਼੍ਰੀਨਗਰ - ਕੋਵਿਡ-19 ਕਾਰਨ ਕਸ਼ਮੀਰ ਵਿੱਚ ਸੈਰ-ਸਪਾਟਾ ਉਦਯੋਗ ਮੰਦੀ ਦੇ ਦੌਰ ਤੋਂ ਲੰਘ ਰਿਹਾ ਸੀ ਪਰ ਹੁਣ ਉਹ ਉਸ ਤੋਂ ਉੱਭਰ ਰਿਹਾ ਹੈ। ਕਸ਼ਮੀਰ ਵਿੱਚ ਇਸ ਸਰਦੀ ਦੀ ਬਰਫਬਾਰੀ ਨੇ ਸੈਲਾਨੀਆਂ ਨੂੰ ਘਾਟੀ ਵੱਲ ਖਿੱਚਿਆ ਹੈ। ਪਿਛਲੇ ਕੁੱਝ ਸਾਲਾਂ ਤੋਂ ਵਾਦੀ ਦਾ ਸੈਰ ਉਦਯੋਗ ਬੇਹਾਲ ਸੀ ਪਰ ਹੁਣ ਉਹ ਗੁਲਜਾਰ ਹੋ ਰਿਹਾ ਹੈ।

ਇੱਕ ਸੈਲਾਨੀ ਕੈਬ ਚਾਲਕ ਰਫੀਕ ਨੇ ਦੱਸਿਆ, ਪਿਛਲੇ ਸਾਲ ਸਾਨੂੰ ਕਾਫ਼ੀ ਨੁਕਸਾਨ ਹੋਇਆ। ਘਾਟੀ ਵਿੱਚ ਸੈਲਾਨੀ ਨਹੀਂ ਆਏ। ਹੁਣ ਹਾਲਤ ਪਹਿਲਾਂ ਵਾਂਗ ਹੋ ਰਹੀ ਹੈ। ਉਸ ਨੇ ਕਿਹਾ, ਕਸ਼ਮੀਰ  ਵਿੱਚ ਚੰਗੀ ਬਰਫਬਾਰੀ ਹੋਈ ਹੈ। ਹਿੰਦੁਸਤਾਨ ਤੋਂ ਸੈਲਾਨੀ ਬਰਫ ਦੇਖਣ ਆ ਰਹੇ ਹਨ। ਪੰਕਜ ਨਾਮ ਦੇ ਇੱਕ ਸੈਲਾਨੀ ਨੇ ਕਿਹਾ, ਉਂਜ ਤਾਂ ਕਸ਼ਮੀਰ ਹਰ ਮੌਸਮ ਵਿੱਚ ਸੋਹਣਾ ਹੈ ਪਰ ਬਰਫ ਵਿੱਚ ਇਹ ਹੋਰ ਸੋਹਣਾ ਲੱਗਦਾ ਹੈ। ਮੈਂ ਕਹਿੰਦਾ ਹਾਂ ਕਿ ਸਰਦੀਆਂ ਵਿੱਚ ਵੀ ਲੋਕਾਂ ਨੂੰ ਇੱਥੇ ਘੁੱਮਣ ਆਉਣਾ ਚਾਹੀਦਾ ਹੈ।  
 


Inder Prajapati

Content Editor

Related News