ਜੰਮੂ ਕਸ਼ਮੀਰ ''ਚ ਡਰੱਗ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਜ਼ਬਤ
Thursday, Mar 28, 2024 - 05:48 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹ 'ਚ ਪੁਲਸ ਨੇ ਵੀਰਵਾਰ ਨੂੰ ਨਸ਼ੀਲੇ ਪਦਾਰਥਾਂ ਦੇ ਤਸਕਰ ਦੀ 'ਗੈਰ-ਕਾਨੂੰਨੀ' ਜਾਇਦਾਦ ਜ਼ਬਤ ਕਰ ਲਈ। ਪੁਲਸ ਨੇ ਦੱਸਿਆ ਕਿ ਤਸਕਰ ਦੀ ਪਛਾਣ ਚੰਦਰਸੀਰਨ ਵਾਸੀ ਮੁਦਾਸਿਰ ਅਹਿਮਦ ਸ਼ਾਹ ਵਜੋਂ ਕੀਤੀ ਗਈ ਹੈ, ਜੋ ਮੌਜੂਦਾ ਸਮੇਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਟ (ਪੀਆਈਟੀ-ਐੱਨਡੀਪੀਐੱਸ) 'ਚ ਗੈਰ-ਕਾਨੂੰਨੀ ਤਸਕਰੀ ਦੀ ਰੋਕਥਾਮ ਦੇ ਅਧੀਨ ਕੋਟ ਭਲਵਾਲ ਜੰਮੂ ਦੀ ਸੈਂਟਰਲ ਜੇਲ੍ਹ 'ਚ ਕੈਦ ਹੈ।
ਪੁਲਸ ਨੇ ਕਿਹਾ,''ਡਰੱਗ ਤਸਕਰ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।'' ਇਹ ਕਾਰਵਾਈ ਐੱਨਡੀਪੀਐੱਸ ਐਕਟ 1985 ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਜਾਂਚ/ਪੁੱਛ-ਗਿੱਛ ਦੌਰਾਨ ਜਾਇਦਾਦ ਦੀ ਪਛਾਣ ਗੈਰ-ਕਾਨੂੰਨੀ ਰੂਪ ਨਾਲ ਕਮਾਈ ਜਾਇਦਾਦ ਵਜੋਂ ਕੀਤੀ ਗਈ ਸੀ। ਪਹਿਲੀ ਨਜ਼ਰ ਇਹ ਜਾਇਦਾਦ ਤਸਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8