ਰੇਲਗੱਡੀ ਹੇਠਾਂ ਆਉਣ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ

04/06/2024 2:23:55 PM

ਗੁਰਦਾਸਪੁਰ (ਵਿਨੋਦ)-ਬੀਤੀ ਦੇਰ ਸ਼ਾਮ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪੈਸੰਜਰ ਰੇਲਗੱਡੀ ਦੇ ਹੇਠਾਂ ਇਕ ਬਜ਼ੁਰਗ ਵਿਅਕਤੀ ਦੇ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ਼ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਪੈਸੰਜ਼ਰ ਰੇਲਗੱਡੀ ਦੇ ਹੇਠਾਂ ਸ਼ਾਮ ਸਮੇਂ ਇਕ ਬਜ਼ੁਰਗ ਦੀ ਪਿੰਡ ਬਰਿਆਰ ਫਾਟਕ ਤੋਂ ਥੋੜੀ ਅੱਗੇ ਪੈਂਦੇ ਹੋਟਲ ਮੈਨਜਮੈਂਟ ਦੇ ਪਿੱਛੇ ਰੇਲਵੇ ਲਾਈਨ ਤੇ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਜਦ ਇਸ ਸਬੰਧੀ ਸਾਨੂੰ ਸੂਚਨਾ ਮਿਲੀ ਤਾਂ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕੀਤੀ। ਜਾਂਚ ਕਰਨ 'ਤੇ ਮ੍ਰਿਤਕ ਦੀ ਪਹਿਚਾਣ ਬੱਗਾ ਮਸੀਹ ਪੁੱਤਰ ਸਵਰਨ ਮਸੀਹ ਪਿੰਡ ਬਰਿਆਰ ਵਜੋਂ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ  ਲਾਸ਼ ਵਾਰਿਸ਼ਾਂ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News