ਬਰਫ ਦੀ ਚਾਦਰ ਨਾਲ ਢੱਕਿਆ ਮਨਾਲੀ-ਲੇਹ ਮਾਰਗ
Saturday, May 11, 2019 - 11:32 AM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਜਾਰੀ ਹੈ। ਰੋਹਤਾਂਗ ਦਰਾਂ ਦੇ ਮਨਾਲੀ-ਲੇਹ ਮਾਰਗ ਵਿਚਾਲੇ ਬਰਫਬਾਰੀ ਨੇ ਪੂਰੀ ਸੜਕ ਨੂੰ ਹੀ ਢੱਕ ਲਿਆ ਹੈ। ਸਰਹੱਦ ਸੜਕ ਸੰਗਠਨ (ਬੀ. ਆਰ. ਓ) ਦੁਆਰਾ ਸੜਕ 'ਤੇ ਆਵਾਜਾਈ ਦੀ ਬਹਾਲੀ ਲਈ ਬਰਫ ਨੂੰ ਹਟਾਇਆ ਜਾ ਰਿਹਾ ਹੈ।
ਹਿਮਾਚਲ 'ਚ ਬਰਫਬਾਰੀ ਦੇ ਕਾਰਨ ਸੈਲਾਨੀਆਂ ਦੀ ਗਿਣਤੀ ਘੱਟ ਹੋ ਗਈ ਹੈ। ਪਿਛਲੇ ਦਿਨਾਂ 'ਚ ਪਾਰਾ 0 ਦੇ ਨੇੜੇ ਪਹੁੰਚ ਗਿਆ ਸੀ।