'ਆਪ' ਸਰਕਾਰ ਦੀ ਕਾਰਵਾਈ ਨਾਲ ਸੱਚ ਦੀ ਕਲਮ ਨਹੀਂ ਰੁਕ ਸਕਦੀ: CM ਸੈਣੀ
Friday, Jan 16, 2026 - 02:58 PM (IST)
ਜਲੰਧਰ (ਵੈੱਬ ਡੈਸਕ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ 'ਪੰਜਾਬ ਕੇਸਰੀ ਗਰੁੱਪ' ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਭਾਰਤ ਦੀ ਉਹ ਪਛਾਣ ਹੈ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਅੱਗੇ ਆਪਣੀ ਕਲਮ ਵੀ ਨਹੀਂ ਰੋਕੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਅੱਤਵਾਦ ਦਾ ਦੌਰ ਸੀ ਅਤੇ ਪੰਜਾਬ ਖ਼ੂਨ ਦੀ ਹੋਲੀ ਖੇਡ ਰਿਹਾ ਸੀ ਤਾਂ ਉਦੋਂ ਵੀ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਕਲਮ ਨਹੀਂ ਰੋਕੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਲੰਧਰ ਦਾ ਦੌਰਾ ਹੋਇਆ ਰੱਦ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਕਾਰਵਾਈ ਨਾਲ 'ਪੰਜਾਬ ਕੇਸਰੀ' ਦੀ ਕਲਮ ਰੁਕਣ ਵਾਲੀ ਨਹੀਂ ਹੈ, ਇਸ ਕਾਰਵਾਈ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਮੈਂ ਪੰਜਾਬ ਦੇ ਅਫ਼ਸਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੀਆਂ ਗੱਲਾਂ ਵਿਚ ਆ ਕੇ ਗਲਤ ਕੰਮ ਨਾ ਕਰੋ। ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਦੇ ਲਈ ਸਰਕਾਰ ਕਾਰਵਾਈ ਕਰੇ ਪਰ ਜੋ ਚੰਗਾ ਕੰਮ ਕਰ ਰਿਹਾ ਹੈ, ਉਸ ਦੇ ਖ਼ਿਲਾਫ਼ ਗਲਤ ਕਾਰਵਾਈ ਕਰਦੇ ਹੋ ਤਾਂ ਇਹ ਗਲਤ ਗੱਲ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਕੰਮ ਉਨ੍ਹਾਂ ਨੇ ਪੰਜਾਬ ਵਿਚ ਸ਼ੁਰੂ ਕਰ ਦਿੱਤੇ ਹਨ, ਉਹ ਘਟੀਆ ਕੰਮ ਨਾ ਕਰਨ ਅਤੇ ਸੁਚੇਤ ਰਹਿਣ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੀਡੀਆ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਸਿਖ਼ਰ 'ਤੇ ਪਹੁੰਚੀਆਂ: ਸ਼ੀਤਲ ਅੰਗੁਰਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
