ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਨੌਜਵਾਨ ’ਤੇ ਕੀਤੇ ਫਾਇਰ

Thursday, Jan 15, 2026 - 02:33 PM (IST)

ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਨੌਜਵਾਨ ’ਤੇ ਕੀਤੇ ਫਾਇਰ

ਜਲੰਧਰ (ਮਹੇਸ਼)-ਜੰਡੂਸਿੰਘਾ ’ਚ ਦੁੱਧ ਦੀ ਡੇਅਰੀ ’ਤੇ ਕੰਮ ਕਰਦੇ ਵਿਨਤ ਕੁਮਾਰ ਪੁੱਤਰ ਰਮੇਸ਼ ਪਾਲ ਨਿਵਾਸੀ ਪਿੰਡ ਧੋਗੜੀ ’ਤੇ ਕੁਝ ਲੋਕਾਂ ਵੱਲੋਂ ਗੋਲ਼ੀਆਂ ਚਲਾਉਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਲੈ ਕੇ ਜੰਡੂਸਿੰਘਾ ਚੌਕੀ ਦੀ ਪੁਲਸ ਨੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਵਿਨਤ ਕੁਮਾਰ ਦੇ ਬਿਆਨਾਂ ’ਤੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਸਮੇਤ ਕੁੱਲ੍ਹ 7 ਲੋਕਾਂ ਖ਼ਿਲਾਫ਼ ਥਾਣਾ ਆਦਮਪੁਰ ’ਚ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ 109, 126(2), 333, 74, 118(1), 324(4), 191, 190 ਅਤੇ 351(2) ਅਤੇ ਆਰਮਜ਼ ਐਕਟ ਤਹਿਤ ਐੱਫ਼. ਆਈ. ਆਰ. ਦਰਜ ਕਰ ਲਈ ਹੈ। ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਜੰਡੂਸਿੰਘਾ ਪੁਲਸ ਚੌਕੀ ਦੇ ਇੰਚਾਰਜ ਕੁਲਦੀਪ ਕੁਮਾਰ ਮਹਿਤਾ ਸਾਥੀ ਮੁਲਾਜ਼ਮਾਂ ਦੇ ਸਹਿਯੋਗ ਨਾਲ ਦੇਰ ਰਾਤ ਤੱਕ ਰੇਡ ਕਰ ਰਹੇ ਸਨ।

ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?

ਐੱਫ਼. ਆਈ. ਆਰ. ’ਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ’ਚ ਪਤੀ-ਪਤਨੀ ਜਸਵਿੰਦਰ ਤੇ ਪੂਜਾ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਗੌਰਵ, ਸੌਰਵ (ਦੋਵੇਂ ਸਕੇ ਭਰਾ) ਤੋਂ ਇਲਾਵਾ ਅਨੀਸ਼ ਕੁਮਾਰ ਪੁੱਤਰ ਪੱਪੂ ਨਿਵਾਸੀ ਪਿੰਡ ਧੋਗੜੀ ਅਤੇ 2 ਅਣਪਛਾਤੇ ਨੌਜਵਾਨ ਸ਼ਾਮਲ ਹਨ। ਚੌਕੀ ਇੰਚਾਰਜ ਕੁਲਦੀਪ ਮਹਿਤਾ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਪਰਮਜੀਤ ਸਿੰਘ ਨੂੰ ਦਿੱਤੇ ਗਏ ਬਿਆਨਾਂ ’ਚ ਵਿਨਤ ਕੁਮਾਰ ਨੇ ਕਿਹਾ ਕਿ ਉਹ ਪਿੰਡ ਧੋਗੜੀ ’ਚ ਆਪਣੇ ਘਰ ਵੱਲ ਜਾ ਰਿਹਾ ਸੀ। ਉਕਤ ਲੋਕਾਂ ਨੇ ਉਸ ਨੂੰ ਰਸਤੇ ’ਚ ਘੇਰ ਕੇ ਪਹਿਲਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ’ਤੇ ਆਪਣੇ ਪਿਸਤੌਲ ਨਾਲ ਤਿੰਨ ਫਾਇਰ ਵੀ ਕੀਤੇ। ਉਸ ਨੇ ਕਿਹਾ ਕਿ ਜੇਕਰ ਉਹ ਆਪਣੇ ਘਰ ਦੇ ਕੋਲ ਸਥਿਤ ਮੰਦਰ ’ਚ ਜਾ ਕੇ ਨਾ ਛੁਪਦਾ ਤਾਂ ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 18 ਜਨਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Red Alert

ਉਸ ਨੇ ਦੱਸਿਆ ਕਿ ਹਮਲਾਵਰ ਲੱਭਦੇ-ਲੱਭਦੇ ਉਸ ਦੇ ਘਰ ’ਚ ਜ਼ਬਰਦਸਤੀ ਦਾਖ਼ਲ ਹੋ ਗਏ। ਘਰ ’ਚ ਉਸ ਦੀ ਭੈਣ ਰਿੰਪੀ ਇਕੱਲੀ ਸੀ। ਹਮਲਾਵਰਾਂ ਨੇ ਉਸ ਤੋਂ ਉਸ ਬਾਰੇ ਪੁੱਛਿਆ ਤਾਂ ਰਿੰਪੀ ਨੇ ਕਿਹਾ ਕਿ ਉਹ ਘਰ ’ਚ ਨਹੀਂ ਹੈ, ਬਾਹਰ ਹੀ ਹੈ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸ ਦੀ ਭੈਣ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਵਾਲਾਂ ਤੋਂ ਫੜ ਕੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ। ਐੱਲ. ਸੀ. ਡੀ. ਅਤੇ ਫਰਿੱਜ ਸਮੇਤ ਘਰ ’ਚ ਪਿਆ ਹੋਰ ਕੀਮਤੀ ਸਾਮਾਨ ਵੀ ਹਮਲਾਵਰਾਂ ਵੱਲੋਂ ਹਥਿਆਰਾਂ ਨਾਲ ਤੋੜ ਦਿੱਤਾ ਗਿਆ। ਭੈਣ ਦੇ ਰੌਲਾ ਪਾਉਣ ’ਤੇ ਹਮਲਾਵਰ ਉੱਥੋਂ ਲਲਕਾਰੇ ਮਾਰਦੇ ਹੋਏ ਫ਼ਰਾਰ ਹੋ ਗਏ। ਵਿਨਤ ਕੁਮਾਰ ਨੇ ਕਿਹਾ ਕਿ ਉਸ ਦੇ ਭਰਾ ਰਜਤ ਨਾਲ ਅਨੀਸ਼ ਅਤੇ ਹੋਰਨਾਂ ਦਾ ਲੜਾਈ-ਝਗੜਾ ਹੋਇਆ ਸੀ, ਉਸੇ ਰੰਜਿਸ਼ ’ਚ ਉਨ੍ਹਾਂ ਨੇ ਅੱਜ ਉਸ ’ਤੇ ਅਤੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੁਟੀਆ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News