ਸਿਗਰਟਨੋਸ਼ੀ ਬਣ ਰਿਹੈ ਸਭ ਤੋਂ ਵੱਡ ਖ਼ਤਰਾ, ਹਰ ਸਾਲ ਹੁੰਦੀਆਂ ਹਨ 13 ਲੱਖ ਮੌਤਾਂ
Saturday, Nov 18, 2023 - 04:04 PM (IST)
ਨਵੀਂ ਦਿੱਲੀ- ਸਿਗਰਟਨੋਸ਼ੀ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਪ੍ਰਤੀ ਜਾਗਰੂਕਤਾ ਬੇਹੱਦ ਜ਼ਰੂਰੀ ਹੈ। ਮੈਡੀਕਲ ਅਧਿਐਨ 'ਚ ਪਤਾ ਲੱਗਾ ਹੈ ਕਿ ਭਾਰਤ ਸਮੇਤ ਦੁਨੀਆ ਦੇ 7 ਦੇਸ਼ਾਂ 'ਚ ਤੰਬਾਕੂ ਖਾਣ ਨਾਲ ਸਾਲਾਨਾ 13 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। 'ਲੈਂਸੇਟ ਮੈਡੀਕਲ ਜਰਨਲ' 'ਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ ਭਾਰਤ, ਚੀਨ, ਇੰਗਲੈਂਡ, ਬ੍ਰਾਜ਼ੀਲ, ਰੂਸ, ਅਮਰੀਕਾ ਅਤੇ ਦੱਖਣੀ ਅਫ਼ਰੀਕਾ 'ਚ ਤੰਬਾਕੂ ਦਾ ਸੇਵਨ ਸਭ ਤੋਂ ਜ਼ਿਆਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਯਾਤਰੀਆਂ ਲਈ ਖ਼ੁਸ਼ਖ਼ਬਰੀ; ਸਿਰਫ਼ ਇਕ ਘੰਟੇ 'ਚ ਪਹੁੰਚੋ ਅੰਮ੍ਰਿਤਸਰ ਤੋਂ ਸ਼ਿਮਲਾ, ਹਵਾਈ ਸੇਵਾ ਅੱਜ ਤੋਂ ਸ਼ੁਰੂ
ਤੰਬਾਕੂ ਨਾਲ ਦੁਨੀਆ ਭਰ 'ਚ ਹਰ ਸਾਲ ਹੋਣ ਵਾਲੀਆਂ ਮੌਤਾਂ 'ਚੋਂ 50 ਫ਼ੀਸਦੀ ਤੋਂ ਜ਼ਿਆਦਾ ਇਨ੍ਹਾਂ ਦੇਸ਼ਾਂ ਵਿਚ ਦਰਜ ਕੀਤੀ ਜਾ ਰਹੀ ਹੈ। ਇਹ ਅਧਿਐਨ ਕੁਈਨ ਮੈਰੀ ਯੂਨੀਵਰਸਿਟੀ ਆਫ ਲੰਡਨ ਅਤੇ ਕਿੰਗਜ਼ ਕਾਲਜ ਲੰਡਨ, ਯੂ. ਕੇ. ਦੇ ਸ਼ੋਧਕਰਤਾਵਾਂ ਨੇ ਕੀਤਾ ਹੈ। ਸਿਗਰਟਨੋਸ਼ੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਭਾਵ ਪਿਆ ਹੈ, ਜਿਸ ਕਾਰਨ 2 ਕਰੋੜ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ।
ਇਹ ਵੀ ਪੜ੍ਹੋ- NGT ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ 9 ਸੂਬਾ ਸਰਕਾਰਾਂ ਨੂੰ ਲਾਈ ਫਟਕਾਰ
ਕੁਈਨ ਮੈਰੀ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਜੂਡੀਥ ਆਫ਼ਮੈਨ ਨੇ ਕਿਹਾ ਕਿ ਗਲੋਬਲ ਪੱਧਰ 'ਤੇ ਹਰ ਦੋ ਮਿੰਟ ਵਿਚ ਸਰਵਾਈਕਲ ਕੈਂਸਰ ਦੀ ਵਜ੍ਹਾ ਨਾਲ ਇਕ ਮੌਤ ਹੋ ਰਹੀ ਹੈ। ਇਨ੍ਹਾਂ ਵਿਚੋਂ 90 ਫ਼ੀਸਦੀ ਮੌਤਾਂ ਹੇਠਲੇ ਅਤੇ ਮੱਧ ਆਮਦਨ ਵਰਗੀ ਦੇਸ਼ਾਂ ਵਿਚ ਹੋ ਰਹੀ ਹੈ, ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ। ਸ਼ੋਧਕਰਤਾਵਾਂ ਨੇ ਪਿਛਲੇ ਗਲੋਬਲ ਅਧਿਐਨਾਂ ਦੀ ਚੋਣ ਕਰ ਕੇ 2020 'ਚ ਹੋਈਆਂ ਮੌਤਾਂ ਨਾਲ ਤੁਲਨਾ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8