ਜੰਮੂ ਕਸ਼ਮੀਰ: ਗੁਲਮਰਗ ਅਤੇ ਉੱਚਾਈ ਵਾਲੇ ਹੋਰ ਇਲਾਕਿਆਂ ''ਚ ਬਰਫ਼ਬਾਰੀ, ਪਿੰਡਾਂ ਨਾਲੋਂ ਸੰਪਰਕ ਟੁੱਟਿਆ

Tuesday, Nov 15, 2022 - 10:53 AM (IST)

ਜੰਮੂ ਕਸ਼ਮੀਰ: ਗੁਲਮਰਗ ਅਤੇ ਉੱਚਾਈ ਵਾਲੇ ਹੋਰ ਇਲਾਕਿਆਂ ''ਚ ਬਰਫ਼ਬਾਰੀ, ਪਿੰਡਾਂ ਨਾਲੋਂ ਸੰਪਰਕ ਟੁੱਟਿਆ

ਜੰਮੂ- ਗੁਲਮਰਗ ਦਾ ਸਕੀ ਸ਼ਹਿਰ ਸੋਮਵਾਰ ਸਵੇਰੇ ਬਰਫ਼ ਦੀ ਚਾਦਰ ਨਾਲ ਢੱਕ ਗਿਆ, ਕਿਉਂਕਿ ਇੱਥੇ ਰਾਤ ਭਰ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਗੁਲਮਰਗ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2 ਡਿਗਰੀ ਸੈਲਸੀਅਸ ਹੇਠਾਂ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਦਿਨ ਦੇ ਜ਼ਿਆਦਾ ਸਮੇਂ ਵੱਧ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਨਾਲ ਬੱਦਲ ਛਾਏ ਰਹਿਣਗੇ।

 

#WATCH | Ski town of Gulmarg covered in a blanket of snow as the region receives fresh snowfall pic.twitter.com/PApBbCZjXE

— ANI (@ANI) November 14, 2022

ਜੰਮੂ ਕਸ਼ਮੀਰ 'ਚ ਬਰਫ਼ਾਰੀ ਅਤੇ ਮੀਂਹ ਕਾਰਨ ਮੁੱਖ ਰਾਜਮਾਰਗ ਬੰਦ ਕਰ ਦਿੱਤੇ ਗਏ ਹਨ ਅਤੇ ਉੱਚਾਈ ਵਾਲੇ ਇਲਾਕਿਆਂ ਦੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਕੁਪਵਾੜਾ ਦੇ ਮੈਦਾਨੀ ਅਤੇ ਹੇਠਲੇ ਇਲਾਕਿਆਂ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਹੈ। 

PunjabKesari


author

DIsha

Content Editor

Related News