ਮਾਂ-ਧੀ ਨੂੰ ਬਣਾਇਆ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ, ਛੇ ਦੋਸ਼ੀਆਂ ਨੂੰ 20-20 ਸਾਲ ਦੀ ਕੈਦ
Friday, Jul 19, 2024 - 10:24 PM (IST)
![ਮਾਂ-ਧੀ ਨੂੰ ਬਣਾਇਆ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ, ਛੇ ਦੋਸ਼ੀਆਂ ਨੂੰ 20-20 ਸਾਲ ਦੀ ਕੈਦ](https://static.jagbani.com/multimedia/2024_7image_22_24_08090283811.jpg)
ਬੇਤੀਆ : ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ 'ਚ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਇੱਕ ਔਰਤ ਅਤੇ ਉਸ ਦੇ ਧੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਛੇ ਦੋਸ਼ੀਆਂ ਨੂੰ ਵੀਹ-ਵੀਹ ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ |
ਪੋਕਸੋ ਐਕਟ ਦੇ ਵਿਸ਼ੇਸ਼ ਜੱਜ ਵਿਵੇਕਾਨੰਦ ਪ੍ਰਸਾਦ ਨੇ ਜ਼ਿਲ੍ਹੇ ਦੇ ਮਝੌਲੀਆ ਥਾਣਾ ਖੇਤਰ ਦੇ ਪਿੰਡ ਜੌਕਟੀਆ ਨਿਵਾਸੀ ਸੁਰੇਸ਼ ਯਾਦਵ, ਗੁੱਡੂ ਯਾਦਵ, ਸੁਭਾਸ਼ ਯਾਦਵ, ਇਕਬਾਲੀ ਯਾਦਵ, ਭੀਮ ਯਾਦਵ ਅਤੇ ਅਜੈ ਯਾਦਵ ਨੂੰ ਇਕ ਔਰਤ ਅਤੇ ਉਸ ਦੀ ਧੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ 'ਤੇ 25-25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀਆਂ ਨੂੰ ਵਾਧੂ ਕੈਦ ਭੁਗਤਣੀ ਪਵੇਗੀ।
ਪੋਕਸੋ ਐਕਟ ਦੇ ਵਿਸ਼ੇਸ਼ ਸਰਕਾਰੀ ਵਕੀਲ ਵੇਦ ਪ੍ਰਕਾਸ਼ ਦਿਵੇਦੀ ਨੇ ਦੱਸਿਆ ਕਿ 18 ਅਪਰੈਲ 2013 ਨੂੰ ਇੱਕ ਲੜਕੀ ਆਪਣੀ ਮਾਂ ਨਾਲ ਘਰ ਤੋਂ ਬਾਹਰ ਪਖਾਨੇ ਲਈ ਨਹਿਰ ਵੱਲ ਗਈ ਸੀ। ਇਸ ਦੌਰਾਨ ਦੋਸ਼ੀਆਂ ਨੇ ਲੜਕੀ ਅਤੇ ਉਸ ਦੀ ਮਾਂ ਨੂੰ ਜ਼ਬਰਦਸਤੀ ਫੜ ਕੇ ਸੁਰੇਸ਼ ਯਾਦਵ ਦੇ ਘਰ ਲੈ ਗਏ ਅਤੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ। ਇਸ ਸਬੰਧੀ ਪੀੜਤਾ ਵੱਲੋਂ ਥਾਣਾ ਮਝੌਲੀਆ ਵਿਖੇ ਐੱਫਆਈਆਰ ਦਰਜ ਕਰਵਾਈ ਗਈ ਸੀ।