ਮਨੋਜ ਸਿਨਹਾ ਨੇ ਸ਼ੋਪੀਆਂ ''ਚ ਮਾਰੇ ਗਏ ਤਿੰਨ ਲੋਕਾਂ ਦੇ ਪਰਿਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Wednesday, Sep 06, 2023 - 12:40 PM (IST)
ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਜੁਲਾਈ 2020 'ਚ ਸ਼ੋਪੀਆਂ 'ਚ ਮਾਰੇ ਗਏ ਤਿੰਨ ਲੋਕਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਰਾਜੌਰੀ ਦੇ ਕੋਟਰੰਕਾ ਦੇ ਤਰਕਾਸੀ ਵਾਸੀ ਮੁਹੰਮਦ ਅਬਰਾਰ ਦੀ ਪਤਨੀ ਸ਼ਰੀਨ ਅਖਤਰ, ਮੁਹੰਮਦ ਇਮਤਿਆਜ਼ ਦੇ ਭਰਾ ਮੁਹੰਮਦ ਆਰਿਫ਼, ਵਾਸੀ ਧਾਰ ਸਕਰੀ ਕੋਟਰੰਕਾ, ਰਾਜੌਰੀ ਅਤੇ ਮੁਹੰਮਦ ਅਬਰਾਰ ਦਾ ਭਰਾ ਫਰਿਆਜ਼ ਅਹਿਮਦ ਵਾਸੀ ਕੋਟਰੰਕਾ ਰਾਜੌਰੀ ਨੂੰ ਪ੍ਰਦਾਨ ਕੀਤੇ ਗਏ।
ਸ਼੍ਰੀ ਸਿਨਹਾ ਨੇ 2022 'ਚ ਊਧਮਪੁਰ 'ਚ ਆਈ.ਈ.ਡੀ. ਧਮਾਕੇ 'ਚ ਮਾਰੇ ਗਏ ਰਾਮਨਗਰ ਊਧਮਪੁਰ ਦੇ ਛਗੇਰ ਕੁਮਾਰ ਦੀ ਵਿਧਵਾ ਨੀਤਾ ਦੇਵੀ ਨੂੰ ਵੀ ਐੱਸ.ਆਰ.ਓ.-43 ਦੇ ਅਧੀਨ ਨਿਯੁਕਤੀ ਪੱਤਰ ਸੌਂਪਿਆ। ਉੱਪ ਰਾਜਪਾਲ ਨੇ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਭਵਿੱਖ 'ਚ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜੰਮੂ ਦੇ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਮੁਕੇਸ਼ ਸਿੰਘ ਅਤੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਵੀ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8