ਗਾਇਕਾ ਮਮਤਾ ਕਤਲਕਾਂਡ : ਪੁਲਸ ਜਾਂਚ ਤੋਂ ਅਸੰਤੁਸ਼ਟ ਪਰਿਵਾਰ ਨੇ ਕੀਤੀ ਸੀ.ਬੀ.ਆਈ ਜਾਂਚ ਦੀ ਮੰਗ

01/27/2018 1:58:16 PM

ਰੋਹਤਕ — ਹਰਿਆਣਵੀਂ ਗਾਇਕਾ ਮਮਤਾ ਸ਼ਰਮਾ ਦੀ ਹੱਤਿਆ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਪੁਲਸ ਵਲੋਂ ਕੀਤੀ ਗਈ ਹੱਤਿਆ ਦੀ ਜਾਂਚ ਤੋਂ ਮ੍ਰਿਤਕਾ ਦੇ ਪਰਿਵਾਰ ਵਾਲੇ ਸੰਤੁਸ਼ਟ ਨਹੀਂ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਹੱਤਿਆ 'ਚ ਸਿਰਫ ਇਕ ਆਦਮੀ ਨਹੀਂ ਸਗੋਂ ਹੋਰ ਵੀ ਕਈ ਆਦਮੀ ਸ਼ਾਮਲ ਹੋ ਸਕਦੇ ਹਨ। ਇਸ  ਲਈ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਅਜਿਹੇ 'ਚ ਮੁੱਖ ਮੰਤਰੀ ਖੱਟੜ ਨੇ ਵੀ ਪਰਿਵਾਰ ਵਾਲਿਆਂ ਦੀ ਅਪੀਲ 'ਤੇ ਰੇਂਜ ਦੇ ਆਈ.ਜੀ. ਨੂੰ ਦੌਬਾਰਾ ਜÎਾਂਚ ਕਰਨ ਦੇ ਆਦੇਸ਼ ਦਿੱਤੇ ਹਨ। 

PunjabKesari
ਮੁੱਖ ਮੰਤਰੀ ਗਣਤੰਤਰ ਦਿਵਸ ਮੌਕੇ ਰੋਹਤਕ ਆਏ ਹੋਏ ਸਨ। ਇਸ ਦੌਰਾਨ ਮਮਤਾ ਦੇ ਪਰਿਵਾਰ ਵਾਲਿਆਂ ਨੇ ਮਹਾਰਿਸ਼ੀ ਦਇਆਨੰਦ ਵਿਸ਼ਵ ਵਿਦਿਆਲਿਆ ਦੇ ਫੈਕਲਟੀ ਹਾਊਸ 'ਚ ਹਰਿਆਣਾ ਸਰਕਾਰ ਅਤੇ ਮੁੱਖ-ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਮਮਤਾ ਦੇ ਪਰਿਵਾਰ ਨੂੰ ਮੁੱਖ ਮੰਤਰੀ ਨਾਲ ਮਿਲਵਾਇਆ ਅਤੇ ਮਾਮਲੇ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਰੋਹਤਕ ਦੇ ਆਈਜੀ ਨਵਦੀਪ ਵਿਰਕ ਨੂੰ ਦੋਬਾਰਾ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

PunjabKesari
ਦੂਸਰੇ ਪਾਸੇ ਮਾਮਲੇ 'ਚ ਪੁਲਸ ਵਲੋਂ ਕੀਤੀ ਗਈ ਜਾਂਚ 'ਤੇ ਪਰਿਵਾਰ ਵਾਲਿਆਂ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਪੁਲਸ ਅਨੁਸਾਰ 14 ਜਨਵਰੀ ਨੂੰ ਹੀ ਮਮਤਾ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ 18 ਜਨਵਰੀ ਨੂੰ ਲਾਸ਼ ਇਕ ਗੰਨੇ ਦੇ ਖੇਤ 'ਚੋਂ ਮਿਲੀ ਸੀ। ਇਸ ਦੇ ਨਾਲ ਹੀ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਹੱਤਿਆ 24 ਘੰਟੇ ਪਹਿਲਾਂ ਕੀਤੀ ਗਈ ਸੀ। ਜਿਸ ਖੇਤ 'ਚ ਗਾਇਕਾ ਦੀ ਲਾਸ਼ ਮਿਲੀ ਸੀ ਉਸ ਖੇਤ ਦੇ ਮਾਲਿਕ ਦਾ ਵੀ ਇਹ ਹੀ ਕਹਿਣਾ ਸੀ ਕਿ ਉਸਨੇ ਲਾਸ਼ 18 ਜਨਵਰੀ ਨੂੰ ਹੀ ਦੇਖੀ ਸੀ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਦਾ ਵੀ ਕਹਿਣਾ ਹੈ ਕਿ ਹੱਤਿਆ 'ਚ ਇਕ ਤੋਂ ਜ਼ਿਆਦਾ ਲੋਕਾਂ ਦੇ ਸ਼ਾਮਿਲ ਹੋਣ ਦਾ ਸ਼ੱਕ ਹੈ। ਹੁਣ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਦੌਬਾਰਾ ਜਾਂਚ ਦੇ ਆਦੇਸ਼ ਦਿੱਤੇ ਹਨ।


Related News