ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਮਿਊਜ਼ਿਕ ਇੰਡਸਟਰੀ 'ਚ ਛਾਈ ਸੋਗ ਦੀ ਲਹਿਰ
Saturday, May 17, 2025 - 09:42 AM (IST)

ਗੁਹਾਟੀ (ਏਜੰਸੀ)- ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਆਪਣੀ ਆਵਾਜ਼ ਨਾਲ ਸਭ ਦੇ ਦਿਲ ਛੂਹਣ ਵਾਲੀ ਅਸਾਮ ਦੀ ਮਸ਼ਹੂਰ ਗਾਇਕਾ ਗਾਇਤਰੀ ਹਜ਼ਾਰਿਕਾ ਦਾ ਸ਼ੁੱਕਰਵਾਰ ਨੂੰ ਗੁਹਾਟੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 45 ਸਾਲਾਂ ਦੀ ਸੀ। ਹਜ਼ਾਰਿਕਾ ਦੇ ਪਰਿਵਾਰ ਵਿਚ ਪਤੀ ਅਤੇ 2 ਪੁੱਤਰ ਹਨ। ਹਜ਼ਾਰਿਕਾ ਲੰਬੇ ਸਮੇਂ ਤੋਂ ਕੋਲਨ ਕੈਂਸਰ ਨਾਲ ਜੂਝ ਰਹੀ ਸੀ ਅਤੇ ਉਨ੍ਹਾਂ ਨੂੰ 12 ਮਈ ਤੋਂ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਹਜ਼ਾਰਿਕਾ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਰੂਹਾਨੀ ਆਵਾਜ਼ ਅਤੇ ਸੰਗੀਤ ਵਿਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਬਿਮਾਰੀ ਕਾਰਨ ਗੰਜੀ ਹੋਈ 24 ਸਾਲਾ ਯੂਟਿਊਬਰ ਨੇ ਕਾਨਸ ਰੈੱਡ ਕਾਰਪੇਟ 'ਤੇ ਫਲਾਂਟ ਕੀਤਾ 'ਬਾਲਡ ਲੁੱਕ'
ਅਸਾਮੀ ਗਾਇਕਾ ਹਜ਼ਾਰਿਕਾ ਨੇ 11 ਸਾਲ ਦੀ ਉਮਰ ਤੋਂ ਹੀ ਗੀਤ ਗਾਣੇ ਸ਼ੁਰੂ ਕਰ ਦਿੱਤੇ ਸਨ ਪਰ 2014 ਵਿਚ ਉਨ੍ਹਾਂ ਨੇ ਇਕ ਮਸ਼ਹੂਰ ਗੀਤ 'ਸੋਰਾ ਪਾਤੇ ਪਾਤੇ ਫਾਗੁਮ ਨਾਮ' ਨਾਲ ਪ੍ਰਸਿੱਧੀ ਹਾਸਲ ਕੀਤੀ। ਸਾਲ 1980 ਵਿਚ ਗੁਹਾਟੀ ਵਿਚ ਜਨਮੀ ਗਾਇਤਰੀ ਨੇ ਗੁਹਾਚੀ ਦੇ ਟੀਸੀ ਹਾਇਰ ਸੈਕੰਡਰੀ ਸਕੂਲ ਤੋਂ ਆਪਣੀ ਸਕੂਲੀ ਸਿੱਖਿਆ ਪੂਰੀ ਕੀਤੀ ਅਤੇ ਬਾਅਦ ਵਿਚ ਗੁਹਾਟੀ ਦੇ ਹਾਂਡਿਕ ਗਰਲਜ਼ ਕਾਲਜ ਵਿਚ ਪੜ੍ਹਾਈ ਕੀਤੀ। ਬਾਅਦ ਵਿਚ ਉਨ੍ਹਾਂ ਨੇ ਕੋਲਕਾਤਾ ਦੇ ਰਵਿੰਦਰ ਭਾਰਤੀ ਅਤੇ ਲਖਨਊ ਦੇ ਭਾਤਖੰਡੇ ਸੰਗੀਤ ਕਾਲਜ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੀ ਸੀਨੀਅਰ ਸੈਕੰਡਰੀ ਪਰੀਖਿਆ ਵਿਚ ਸੰਗੀਤ ਵਿਸ਼ੇ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਹਜ਼ਾਰਿਕਾ ਨੇ ਕਈ ਅਸਾਮੀ ਫਿਲਮਾਂ ਅਤੇ ਟੈਲੀਸੀਰੀਅਲਾਂ ਵਿਚ ਵੀ ਆਪਣੀ ਆਵਾਜ਼ ਦਿੱਤੀ।
ਇਹ ਵੀ ਪੜ੍ਹੋ: ਅਦਾਕਾਰਾ ਦੀਪਿਕਾ ਦੇ ਲਿਵਰ 'ਚ ਮਿਲਿਆ ਟਿਊਮਰ, ਪਤੀ ਨੇ ਸਾਂਝੀ ਕੀਤੀ ਭਾਵੁਕ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8