ਸਿੱਕਮ: ਹੜ੍ਹ ''ਚ ਫਸੇ ਸੈਲਾਨੀਆਂ ਲਈ ਮਸੀਹਾ ਬਣੀ ਹਵਾਈ ਫ਼ੌਜ, ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਕੱਢਿਆ ਬਾਹਰ

Tuesday, Oct 10, 2023 - 03:12 PM (IST)

ਸਿੱਕਮ: ਹੜ੍ਹ ''ਚ ਫਸੇ ਸੈਲਾਨੀਆਂ ਲਈ ਮਸੀਹਾ ਬਣੀ ਹਵਾਈ ਫ਼ੌਜ, ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਕੱਢਿਆ ਬਾਹਰ

ਗੰਗਟੋਕ- ਉੱਤਰੀ ਸਿੱਕਮ ਦੇ ਲਾਚੇਨ ਅਤੇ ਲਾਚੁੰਗ 'ਚ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤੀ ਹਵਾਈ ਫ਼ੌਜ ਵੱਲੋਂ ਚਲਾਇਆ ਜਾ ਰਿਹਾ ਬਚਾਅ ਕਾਰਜ ਮੰਗਲਵਾਰ ਨੂੰ ਦੂਜੇ ਦਿਨ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਲਾਚੇਨ ਅਤੇ ਲਾਚੁੰਗ 'ਚ ਫਸੇ ਕਰੀਬ 95 ਲੋਕਾਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਇਆ ਗਿਆ। ਲਾਚੁੰਗ ਤੋਂ ਕੱਢੇ ਗਏ ਪਹਿਲੇ ਸਮੂਹ 'ਚ 17 ਸੈਲਾਨੀ ਅਤੇ ਲਾਚੁੰਗ ਪਿੰਡ ਦੇ ਦੋ ਸਥਾਨਕ ਨਿਵਾਸੀ ਸ਼ਾਮਲ ਹਨ। ਹੈਲੀਕਾਪਟਰਾਂ ਨੇ ਸਵੇਰੇ ਇਲਾਕੇ 'ਚ ਦੋ ਚੱਕਰ ਲਾਏ।

ਇਹ ਵੀ ਪੜ੍ਹੋ- 'ਸਿੰਘ ਦੁਆਰ' ਤਿਆਰ, ਫਰਸ਼ 'ਤੇ ਨੱਕਾਸ਼ੀ ਦਾ ਕੰਮ ਜ਼ੋਰਾਂ 'ਤੇ, ਵੇਖੋ ਰਾਮ ਮੰਦਰ ਨਿਰਮਾਣ ਦੀਆਂ ਤਾਜ਼ਾ ਤਸਵੀਰਾਂ

PunjabKesari

ਲਾਚੁੰਗ ਤੋਂ ਕੱਢੇ ਗਏ ਲੋਕਾਂ ਨੂੰ ਗੰਗਟੋਕ ਨੇੜੇ ਪਾਕਯੋਂਗ ਹਵਾਈ ਅੱਡੇ 'ਤੇ ਲਿਆਂਦਾ ਜਾ ਰਿਹਾ ਹੈ। ਲਾਚੇਨ ਤੋਂ ਸੁਰੱਖਿਅਤ ਕੱਢੇ ਗਏ 76 ਲੋਕਾਂ ਦੇ ਪਹਿਲੇ ਸਮੂਹ 'ਚ ਦੋ ਬੱਚੇ ਵੀ ਸ਼ਾਮਲ ਹਨ। ਲਾਚੇਨ 'ਚ ਫਸੇ ਇਨ੍ਹਾਂ ਲੋਕਾਂ ਨੂੰ 3 ਫੇਰਿਆਂ 'ਚ ਸੁਰੱਖਿਅਤ ਬਚਾ ਲਿਆ ਗਿਆ ਅਤੇ ਮੰਗਮ ਦੇ ਰਿੰਘਮ ਹੈਲੀਪੈਡ 'ਤੇ ਲਿਆਂਦਾ ਗਿਆ। ਮਾਂਗਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਹੇਮ ਕੁਮਾਰ ਛੇਤਰੀ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ 3 ਹੈਲੀਕਾਪਟਰ ਲੋਕਾਂ ਨੂੰ ਕੱਢਣ 'ਚ ਲੱਗੇ ਹੋਏ ਹਨ, ਜਿਨ੍ਹਾਂ 'ਚੋਂ ਦੋ ਲਾਚੇਨ ਲਈ ਕੰਮ ਕਰ ਰਹੇ ਹਨ ਅਤੇ ਇਕ ਲਾਚੁੰਗ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ- 2020 'ਚ ਭਾਰਤ 'ਚ 30 ਲੱਖ ਤੋਂ ਵਧੇਰੇ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ, ਪੂਰੀ ਦੁਨੀਆ 'ਚ ਸਭ ਤੋਂ ਵੱਧ

PunjabKesari

ਛੇਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਸਮੇਂ ਸਭ ਤੋਂ ਵੱਡੀ ਤਰਜੀਹ ਇੱਥੇ ਫਸੇ ਸੈਲਾਨੀਆਂ ਅਤੇ ਬੀਮਾਰ ਲੋਕਾਂ ਨੂੰ ਬਾਹਰ ਕੱਢਣ ਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਪ੍ਰਭਾਵਿਤ ਮਾਂਗਨ ਜ਼ਿਲ੍ਹੇ ਦੇ ਲਾਚੁੰਗ ਅਤੇ ਲਾਚੇਨ 'ਚ ਫਸੇ ਸੈਲਾਨੀਆਂ ਨੂੰ ਹਵਾਈ ਮਾਰਗ ਰਾਹੀਂ ਬਾਹਰ ਕੱਢਣ ਲਈ ਹੈਲੀਕਾਪਟਰ ਹੋਰ ਚੱਕਰ ਲਾਉਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿਲੀਗੁੜੀ ਅਤੇ ਗੰਗਟੋਕ ਜਾਣ ਵਾਲੇ ਸੈਲਾਨੀਆਂ ਦੀ ਮਦਦ ਲਈ ਸਿੱਕਮ ਟਰਾਂਸਪੋਰਟ ਬੱਸਾਂ ਦਾ ਪ੍ਰਬੰਧ ਕੀਤਾ ਹੈ। ਦੱਸ ਦੇਈਏ ਕਿ ਲਹੋਨਕ ਝੀਲ 'ਤੇ ਬੱਦਲ ਫਟਣ ਕਾਰਨ ਤੀਸਤਾ ਨਦੀ 'ਚ ਅਚਾਨਕ ਹੜ੍ਹ ਆਉਣ ਤੋਂ ਬਾਅਦ ਉੱਤਰੀ ਸਿੱਕਮ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ ਤਿੰਨ ਹਜ਼ਾਰ ਸੈਲਾਨੀ ਫਸ ਗਏ ਸਨ। ਸੋਮਵਾਰ ਨੂੰ ਲਾਚੇਨ ਅਤੇ ਲਾਚੁੰਗ ਤੋਂ 360 ਤੋਂ ਵੱਧ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਸਬ-ਇੰਸਪੈਕਟਰ ਨੇ ਗਰਭਵਤੀ ਪਤਨੀ ਨੂੰ ਮਾਰੀਆਂ ਗੋਲੀਆਂ, ਵਜ੍ਹਾ ਕਰੇਗੀ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News