2 ਸਾਲ ਬਾਅਦ 11 ਜੁਲਾਈ ਤੋਂ ਸ਼ੁਰੂ ਹੋਵੇਗੀ ਸ਼੍ਰੀਖੰਡ ਮਹਾਦੇਵ ਯਾਤਰਾ

06/22/2022 2:25:52 PM

ਕੁੱਲੂ- ਵਿਸ਼ਵ ਦੀਆਂ ਸਭ ਤੋਂ ਕਠਿਨ ਧਾਰਮਿਕ ਯਾਤਰਾਵਾਂ 'ਚ ਸ਼ਾਮਲ ਸ਼੍ਰੀਖੰਡ ਮਹਾਦੇਵ ਯਾਤਰਾ 11 ਜੁਲਾਈ ਤੋਂਸ਼ੁਰੂ ਹੋਵੇਗੀ। 18570 ਫੁੱਟ ਦੀ ਉੱਚਾਈ 'ਤੇ ਭੋਲੇਨਾਥ ਦੇ ਦਰਸ਼ਨ ਕਰਨ ਲਈ ਕਈ ਗਲੇਸ਼ੀਅਰ ਪਾਰ ਕਰਨੇ ਪੈਂਦੇ ਹਨ। ਇਹ ਯਾਤਰਾ 24 ਜੁਲਾਈ ਤੱਕ ਚਲੇਗੀ। ਇਸ ਵਾਰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਨਲਾਈਨ ਰਜਸਿਟਰੇਸ਼ਨ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਇਹ ਸਹੂਲਤ ਇਕ ਹਫ਼ਤੇ 'ਚ ਸ਼ੁਰੂ ਹੋਵੇਗੀ। ਇਛੁੱਕ ਯਾਤਰਾ 200 ਰੁਪਏ ਫੀਸ ਨਾਲ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਣਗੇ। ਉਨ੍ਹਾਂ ਨੂੰ ਮੈਡੀਕਲ ਫਿਟਨੈੱਸ ਸਰਟੀਫਿਕੇਟ ਵੀ ਅਪਲੋਡ ਕਰਨਾ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਕਾਰਤ ਯਾਤਰਾ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਸਿਲਸਿਲੇ 'ਚ ਸੋਮਵਾਰ ਨੂੰ ਨਿਰਮੰਡ 'ਚ ਡਿਪਟੀ ਕਮਿਸ਼ਨਰ ਕੁੱਲੂ ਆਸ਼ੂਤੋਸ਼ ਗਰਗ ਦੀ ਪ੍ਰਧਾਨਗੀ 'ਚ ਬੈਠਕ ਹੋਈ। ਇਸ 'ਚ ਆਨੀ ਦੇ ਵਿਧਾਇਕ ਕਿਸ਼ੋਰੀ ਲਾਲ ਸਾਗਰ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ।

ਡਿਪਟੀ ਕਮਿਸ਼ਨਰ ਅਤੇ ਸ਼੍ਰੀਖੰਡ ਯਾਤਰਾ ਟਰੱਸਟ ਦੇ ਚੇਅਰਮੈਨ ਆਸ਼ੂਤੋਸ਼ ਗਰਗ ਨੇ ਕਿਹਾ ਕਿ ਇਸ ਵਾਰ ਵੀ ਯਾਤਰਾ ਦੌਰਾਨ 5 ਬੇਸ ਕੈਂਪ ਸਥਾਪਤ ਕੀਤੇ ਜਾਣਗੇ। ਇਨ੍ਹਾਂ 'ਚ ਰਜਿਸਟਰੇਸ਼ਨ ਤੋਂ ਇਲਾਵਾ ਸਿਹਤ ਚੈੱਕਅਪ, ਰੈਸਕਿਊ ਟੀਮ ਤੋਂ ਇਲਾਵਾ ਸਾਰੀਆਂ ਐਮਰਜੈਂਸੀ ਸਹੂਲਤਾਂ ਮੁਹੱਈਆ ਹੋਣਗੀਆਂ। ਸਫ਼ਾਈ ਵਿਵਸਥਾ ਬਣਾਏ ਰੱਖਣ ਲਈ ਇਕ ਵਿਸ਼ੇਸ਼ ਦਲ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਚੋਰੀ ਯਾਤਰਾ 'ਤੇ ਨਾ ਜਾਣ। ਅਧਿਕਾਰਤ ਯਾਤਰਾ 'ਚ ਹੀ ਹਿੱਸਾ ਲੈਣ। ਐੱਸ.ਡੀ.ਐੱਮ. ਮਨਮੋਹਨ ਸਿੰਘ, ਡੀ.ਐੱਸ.ਪੀ. ਰਵਿੰਦਰ ਨੇਗੀ, ਪੰਚਾਇਤ ਕਮੇਟੀ ਪ੍ਰਧਾਨ ਦਲੀਪ ਠਾਕੁਰ, ਬੁੱਧੀ ਸਿੰਘ ਠਾਕੁਰ, ਨਗਰ ਪੰਚਾਇਤ ਉੱਪ ਪ੍ਰਧਾਨ ਵਿਕਾਸ ਸ਼ਰਮਾ, ਪ੍ਰਧਾਨ ਪ੍ਰੇਮ ਠਾਕੁਰ, ਗੋਵਿੰਦ ਪ੍ਰਸਾਦ ਸਮੇਤ ਵੱਖ-ਵੱਖ ਵਿਭਾਗਾਂ ਦੇ ਵਿਭਾਗ ਪ੍ਰਧਾਨ ਅਤੇ ਹੋਰ ਮੈਂਬਰ ਮੌਜੂਦ ਰਹੇ। ਜ਼ਿਲ੍ਹਾ ਕੁੱਲੂ ਦੇ ਨਿਰਮੰਡ 'ਚ ਕਰੀਬ 18570 ਫੁੱਟ ਦੀ ਉੱਚਾਈ 'ਤੇ ਸਥਿਤ ਸ਼੍ਰੀਖੰਡ ਮਹਾਦੇਵ ਦੀ ਬਹੁਤ ਧਾਰਮਿਕ ਮਾਨਤਾ ਹੈ। ਨਿਰਮੰਡ ਤੋਂ ਅੱਗੇ ਜਾਓ ਨਾਮੀ ਸਥਾਨ ਤੋਂ ਕਰੀਬ 30 ਕਿਲੋਮੀਟਰ ਪੈਦਲ ਯਾਤਰਾ ਕਰ ਕੇ ਭਗਤ ਸ਼੍ਰੀਖੰਡ ਪਹੁੰਚਦੇ ਹਨ। ਕਠਿਨ ਚੜ੍ਹਾਈ 'ਚ ਭਗਤਾਂ ਨੂੰ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਅਤੇ ਸੁੰਦਰ ਘਾਟੀਆਂ ਦੇ ਦਰਸ਼ਨ ਹੁੰਦੇ ਹਨ।


DIsha

Content Editor

Related News