ਤਾਲਾਬੰਦੀ ''ਚ ਫਸੇ 42 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ''ਮਜ਼ਦੂਰ ਸਪੈਸ਼ਲ ਟਰੇਨਾਂ'' ਨੇ ਪਹੁੰਚਾਇਆ ਘਰ

Tuesday, May 26, 2020 - 03:31 PM (IST)

ਤਾਲਾਬੰਦੀ ''ਚ ਫਸੇ 42 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ''ਮਜ਼ਦੂਰ ਸਪੈਸ਼ਲ ਟਰੇਨਾਂ'' ਨੇ ਪਹੁੰਚਾਇਆ ਘਰ

ਨਵੀਂ ਦਿੱਲੀ (ਭਾਸ਼ਾ)— ਭਾਰਤੀ ਰੇਲਵੇ ਨੇ 1 ਮਈ ਤੋਂ 3,276 'ਮਜ਼ਦੂਰ ਸਪੈਸ਼ਲ ਟਰੇਨਾਂ' ਰਾਹੀਂ ਕਰੀਬ 42 ਲੱਖ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ ਹੈ। ਅਧਿਕਾਰਤ ਡਾਟਾ ਮੁਤਾਬਕ ਕੁੱਲ 2,875 ਟਰੇਨਾਂ ਨੂੰ ਰੱਦ ਕੀਤਾ ਗਿਆ, ਜਦਕਿ 401 ਚਲਾਈਆਂ ਜਾ ਰਹੀਆਂ ਹਨ। ਚੋਟੀ ਦੇ 5 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿੱਥੋਂ ਵੱਧ ਟਰੇਨਾਂ ਚਲਾਈਆਂ ਗਈਆਂ ਹਨ, ਉਹ ਨੇ ਗੁਜਰਾਤ (897), ਮਹਾਰਾਸ਼ਟਰ (590), ਪੰਜਾਬ (358), ਉੱਤਰ ਪ੍ਰਦੇਸ਼ (232) ਅਤੇ ਦਿੱਲੀ (200) ਹੈ। ਜਿਨ੍ਹਾਂ 5 ਸੂਬਿਆਂ ਜਿੱਥੋਂ ਵੱਧ ਤੋਂ ਵੱਧ ਟਰੇਨਾਂ ਰੱਦ ਕੀਤੀਆਂ ਗਈਆਂ ਹਨ, ਉਹ ਹਨ— ਉੱਤਰ ਪ੍ਰਦੇਸ਼ (1,428), ਬਿਹਾਰ (1,178), ਝਾਰਖੰਡ (164), ਓਡੀਸ਼ਾ (128) ਅਤੇ ਮੱਧ ਪ੍ਰਦੇਸ਼ (120) ਹਨ। 

ਦੱਸ ਦੇਈਏ ਕਿ ਮਜ਼ਦੂਰ ਸਪੈਸ਼ਲ ਟਰੇਨਾਂ ਸੂਬਿਆਂ ਦੀ ਬੇਨਤੀ 'ਤੇ ਚਲਾਈਆਂ ਜਾ ਰਹੀਆਂ ਹਨ, ਜੋ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਤੱਕ ਭੇਜਣਾ ਚਾਹੁੰਦੇ ਹਨ। ਭਾਰਤੀ ਰੇਲਵੇ ਜਿੱਥੇ ਹਰੇਕ ਟਰੇਨ ਨੂੰ ਚਲਾਉਣ ਵਿਚ ਆ ਰਹੇ ਕੁੱਲ ਖਰਚ ਦਾ 85 ਫੀਸਦੀ ਖਰਚਾ ਖੁਦ ਚੁੱਕ ਰਿਹਾ ਹੈ, ਉੱਥੇ ਹੀ ਬਾਕੀ 15 ਫੀਸਦੀ ਕਿਰਾਏ ਦੇ ਰੂਪ 'ਚ ਸੂਬਿਆਂ ਵਲੋਂ ਵਸੂਲਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਦਾ ਅਰਥਵਿਵਸਥਾ 'ਤੇ ਵਿਨਾਸ਼ਕਾਰੀ ਪ੍ਰਭਾਵ ਪਿਆ ਹੈ, ਨਾਲ ਹੀ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਵੀ। ਸ਼ਹਿਰਾਂ ਤੋਂ ਪੈਦਲ ਹੀ ਆਪਣੇ ਪਿੰਡਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਕਰੀਬ ਦੋ ਮਹੀਨਿਆਂ ਤੱਕ ਸੁਰਖੀਆਂ 'ਚ ਰਹੀ। ਸੜਕ ਹਾਦਸੇ ਵਿਚ ਕਈ ਮੌਤਾਂ ਵੀ ਹੋਈਆਂ। 

ਭਾਰਤੀ ਰੇਲਵੇ ਨੇ ਇਹ ਵੀ ਦੱਸਿਆ ਕਿ ਰੇਲ ਮਾਰਗਾਂ 'ਤੇ ਟ੍ਰੈਫਿਕ ਦੀ ਸਮੱਸਿਆ ਜੋ 23 ਅਤੇ 24 ਮਈ ਨੂੰ ਦਿੱਸੀ ਸੀ, ਉਹ ਹੁਣ ਖਤਮ ਹੋ ਗਈ ਹੈ। ਇਹ ਭੀੜ ਬਿਹਾਰ ਅਤੇ ਉੱਤਰ ਪ੍ਰਦੇਸ਼ ਤੱਕ ਜਾਣ ਵਾਲੇ ਮਾਰਗਾਂ 'ਤੇ ਦੋ ਤਿਹਾਈ ਤੋਂ ਵਧੇਰੇ ਰੇਲ ਟ੍ਰੈਫਿਕ ਦੇ ਇਕ ਥਾਂ ਮਿਲਣ ਕਾਰਨ ਅਤੇ ਸਿਹਤ ਪ੍ਰੋਟੋਕਾਲ ਦੀ ਵਜ੍ਹਾ ਤੋਂ ਟਰਮੀਨਲ ਦੀ ਦੇਰੀ ਨਾਲ ਮਨਜ਼ੂਰੀ ਮਿਲਣ ਦੀ ਵਜ੍ਹਾ ਨਾਲ ਹੋਈ। ਰੇਲਵੇ ਨੇ ਦੱਸਿਆ ਕਿ ਸੂਬਾ ਸਰਕਾਰਾਂ ਨਾਲ ਸਲਾਹ-ਮਸ਼ਵਰੇ ਜ਼ਰੀਏ ਅਤੇ ਸਫਰ ਲਈ ਹੋਰ ਰਸਤਿਆਂ ਦੀ ਭਾਲ ਕਰ ਕੇ ਇਹ ਮਾਮਲਾ ਸੁਲਝਾ ਲਿਆ ਗਿਆ ਹੈ।


author

Tanu

Content Editor

Related News