ਸ਼ਰਧਾ ਕਤਲਕਾਂਡ : ਪੁਲਸ ਨੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਲਈ ਇਸਤੇਮਾਲ ਹਥਿਆਰ ਕੀਤਾ ਬਰਾਮਦ

Monday, Nov 28, 2022 - 05:59 PM (IST)

ਸ਼ਰਧਾ ਕਤਲਕਾਂਡ : ਪੁਲਸ ਨੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਲਈ ਇਸਤੇਮਾਲ ਹਥਿਆਰ ਕੀਤਾ ਬਰਾਮਦ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਸ਼ਰਧਾ ਵਾਕਰ ਕਤਲਕਾਂਡ 'ਚ ਉਸ ਦੀ ਲਾਸ਼ ਨੂੰ ਵੱਢਣ ਲਈ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਵੱਲੋਂ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ 27 ਸਾਲਾ ਵਾਕਰ ਦੀ ਉਹ ਅੰਗੂਠੀ ਵੀ ਬਰਾਮਦ ਕੀਤੀ ਹੈ ਜੋ ਪੂਨਾਵਾਲਾ ਨੇ ਦੂਜੀ ਔਰਤ ਨੂੰ ਦੇ ਦਿੱਤੀ ਸੀ। ਇਕ ਸੂਤਰ ਨੇ ਦੱਸਿਆ,''ਸ਼ਰਧਾ ਵਾਕਰ ਦੀ ਲਾਸ਼ ਨੂੰ ਵੱਢਣ ਲਈ ਵਰਤਿਆ ਗਿਆ ਹਥਿਆਰ ਪੁਲਸ ਨੇ ਬਰਾਮਦ ਕਰ ਲਿਆ ਹੈ।'' ਸੂਤਰਾਂ ਨੇ ਦੱਸਿਆ ਕਿ ਪੂਨਾਵਾਲਾ ਦੇ ਪੌਲੀਗ੍ਰਾਫ ਟੈਸਟ (ਝੂਠ ਖੋਜਣ ਵਾਲੇ ਟੈਸਟ) ਦਾ ਬਾਕੀ ਸੈਸ਼ਨ ਇਸ ਸਮੇਂ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਰੋਹਿਣੀ 'ਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਨਾਵਾਲਾ ਸਵੇਰੇ 9:50 ਵਜੇ ਲੈਬ ਪਹੁੰਚਿਆ ਅਤੇ ਸਵੇਰੇ 11 ਵਜੇ ਟੈਸਟਿੰਗ ਸੈਸ਼ਨ ਸ਼ੁਰੂ ਹੋਇਆ।

ਇਹ ਵੀ ਪੜ੍ਹੋ : ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ

ਪੂਨਾਵਾਲਾ ਨੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਘਰ 'ਚ ਵਾਲਕਰ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਤੋਂ ਬਾਅਦ 300 ਲੀਟਰ ਦੇ ਫਰਿੱਜ 'ਚ ਕਰੀਬ ਤਿੰਨ ਹਫਤਿਆਂ ਤੱਕ ਰੱਖਿਆ ਅਤੇ ਫਿਰ ਕਈ ਦਿਨਾਂ ਤੱਕ ਟੁਕੜਿਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੁੱਟ ਦਿੱਤਾ। ਪੁਲਸ ਨੇ ਪੂਨਾਵਾਲਾ ਨੂੰ 12 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ 5 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ। 17 ਨਵੰਬਰ ਨੂੰ ਪੁਲਸ ਰਿਮਾਂਡ 5 ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਅਦਾਲਤ ਨੇ 22 ਨਵੰਬਰ ਨੂੰ ਮੁੜ ਪੂਨਾਵਾਲਾ ਨੂੰ ਚਾਰ ਦਿਨਾਂ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ ਅਤੇ ਫਿਰ 26 ਨਵੰਬਰ ਨੂੰ 13 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਪੁਲਸ ਨੂੰ ਅਜੇ ਤੱਕ ਸ਼ਰਧਾ ਵਾਕਰ ਦੀ ਖੋਪੜੀ ਅਤੇ ਸਰੀਰ ਦੇ ਹੋਰ ਅੰਗ ਨਹੀਂ ਮਿਲੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News