ਸ਼ਾਰਟ ਸਰਕਟ ਨਾਲ 2 ਗੱਡੀਆਂ ''ਚ ਲੱਗੀ ਭਿਆਨਕ ਅੱਗ

11/19/2017 4:14:02 PM

ਨੋਇਡਾ— ਗ੍ਰੇਟਰ ਨੋਇਡਾ 'ਚ ਵੱਖ-ਵੱਖ ਸਥਾਨਾਂ 'ਤੇ ਅੱਗ ਲੱਗਣ ਨਾਲ 2 ਕਾਰਾਂ ਸੜ ਕੇ ਸੁਆਹ ਹੋ ਗਈਆਂ। ਕਾਰ 'ਚ ਅੱਗ ਲੱਗਦੇ ਦੇਖ ਚਾਲਕਾਂ ਨੇ ਗੱਡੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਫਾਇਰ ਬਿਗ੍ਰੇਡ ਦੇ ਪੁੱਜਣ ਤੋਂ ਪਹਿਲੇ ਹੀ ਦੋਹੇਂ ਕਾਰਾਂ ਸੜ ਕੇ ਸੁਆਹ ਹੋ ਚੁੱਕੀਆਂ ਸੀ।
ਜਾਣਕਾਰੀ ਮੁਤਾਬਕ ਪਹਿਲਾ ਹਾਦਸਾ ਨੋਇਡਾ ਦੇ ਸੈਕਟਰ-15 ਏ ਕੋਲ ਹੋਇਆ। ਸੈਕਟਰ 15 ਏ 'ਚ ਸਥਿਤ ਪਾਰਕ ਨੇੜੇ ਦਿੱਲੀ ਵੱਲੋਂ ਆ ਰਹੀ ਕਾਰ 'ਚ ਅਚਾਨਕ ਅੱਗ ਲੱਗ ਗਈ। ਜਿਸ ਦੇ ਬਾਅਦ ਕਾਰ ਚਾਲਕ ਨੇ ਕਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪੀਕ ਓਵਰ 'ਚ ਐਕਸਪ੍ਰੈਸ ਵੇਅ ਮਾਰਗ 'ਤੇ ਕਾਰ 'ਚ ਅੱਗ ਲੱਗਣ ਕਾਰਨ ਟ੍ਰੈਫਿਕ ਹੋ ਗਿਆ ਸੀ।
ਦੂਜਾ ਹਾਦਸਾ ਨੋਇਡਾ ਦੇ 12-22 ਸ਼ਾਰਟ ਸਰਕਟ ਨਾਲ ਕਾਰ 'ਚ ਅੱਗ ਲੱਗ ਗਈ। ਜਿਸ ਦੇ ਬਾਅਦ ਕਾਰ ਬਹੁਤ ਦੇਰ ਤੱਕ ਸੜਦੀ ਰਹੀ। ਇੱਥੇ ਵੀ ਕਾਰ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪੁੱਜੀ ਫਾਇਰ ਬਿਗ੍ਰੇਡ ਦੋ ਗੱਡੀਆਂ ਬਹੁਤ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾ ਸਕੀਆਂ ਪਰ ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ।


Related News