ਮੇਘਾਲਿਆ ''ਚ ਕੱਲ ਨੂੰ ਖੁੱਲ੍ਹਣਗੀਆਂ ਦੁਕਾਨਾਂ, ਚੱਲਣਗੇ ਵਾਹਨ

05/10/2020 7:16:47 PM

ਸ਼ਿਲਾਂਗ-ਮੇਘਾਲਿਆ ਸਰਕਾਰ ਨੇ ਰਾਜਧਾਨੀ ਸ਼ਿਲਾਂਗ ਨੂੰ ਛੱਡ ਕੇ ਹੋਰ ਥਾਵਾਂ 'ਤੇ ਕੱਲ ਭਾਵ ਸੋਮਵਾਰ ਤੋਂ ਦੁਕਾਨਾਂ ਨੂੰ ਫਿਰ ਤੋਂ ਖੋਲਣ ਅਤੇ ਵਾਹਨਾਂ ਨੂੰ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਸ਼ਿਲਾਂਗ 'ਚ ਹੁਣ ਵੀ ਕੋਵਿਡ-19 ਦੇ 2 ਮਰੀਜ਼ ਹਨ। ਅਧਿਕਾਰਤ ਮਾਹਰਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸੀ.ਕੇ.ਸੰਗਮਾ ਦੀ ਪ੍ਰਧਾਨਗੀ 'ਚ ਹੋਈ ਸਮੀਖਿਆ ਬੈਠਕ 'ਚ ਇਹ ਫੈਸਲਾ ਲਿਆ ਗਿਆ। ਉਪ ਮੁੱਖ ਮੰਤਰੀ ਪ੍ਰਿਸਟਨ ਟਿਨਸੋਂਗ ਨੇ ਸ਼ਨੀਵਾਰ ਨੂੰ ਦੱਸਿਆ, "ਡਿਪਟੀ ਕਮਿਸ਼ਨਰ ਅਤੇ ਜ਼ਿਲਾ ਟਰਾਂਸਪੋਰਟ ਅਧਿਕਾਰੀਆਂ ਨੂੰ ਵਾਰੀ-ਵਾਰੀ ਨਾਲ ਪਬਲਿਕ ਅਤੇ ਪ੍ਰਾਈਵੇਟ ਵਾਹਨ ਚਲਾਉਣ ਦੀ ਰੂਪਰੇਖਾ ਤਿਆਰ ਕਰਨ ਨੂੰ ਕਿਹਾ ਗਿਆ ਹੈ।" ਸਾਰੇ ਯਾਤਰੀ ਵਾਹਨਾਂ ਨੂੰ 50 ਫੀਸਦੀ ਸੀਟਾਂ ਹੀ ਭਰਨ ਨੂੰ ਕਿਹਾ ਗਿਆ ਹੈ। 

ਟਿਨਸੋਂਗ ਨੇ ਕਿਹਾ ਹੈ ਕਿ ਸ਼ਿਲਾਂਗ 'ਚ ਸਰਕਾਰ ਨੇ ਆਟੋਮੋਬਾਇਲ ਅਤੇ ਸਟੇਸ਼ਨਰੀ ਦੁਕਾਨਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਫਿਰ ਤੋਂ ਖੋਲਣ ਦੀ ਆਗਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਾਲਾਂਕਿ ਇਹ ਢਿੱਲ 2 ਮੁੱਖ ਵਪਾਰਕ ਕੇਂਦਰਾਂ ਲੇਵਦੂਹ ਅਤੇ ਖਿੰਡੈਲਾਡ ਬਾਜ਼ਾਰਾਂ 'ਤੇ ਹੁਣ ਦੇ ਲਈ ਲਾਗੂ ਨਹੀਂ ਹੁੰਦੀ ਹੈ। 

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਮੇਘਾਲਿਆਂ 'ਚ ਇਕ ਵਿਅਕਤੀ ਕੋਵਿਡ-19 ਨਾਲ ਪੀੜਤ ਪਾਇਆ ਗਿਆ ਸੀ, ਜਿਸ ਨਾਲ ਸੂਬੇ 'ਚ ਪੀੜਤਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਇਸ 'ਚ 10 ਲੋਕ ਠੀਕ ਹੋ ਗਏ ਹਨ ਜਦਕਿ 2 ਲੋਕ ਹੁਣ ਵੀ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਕ ਵਿਅਕਤੀ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ।


Iqbalkaur

Content Editor

Related News