ਸੋਨੀਪਤ ''ਚ ਬਦਮਾਸ਼ਾਂ ਨੇ ਪੁਲਸ ਸਟੇਸ਼ਨ ਦੇ ਨੇੜੇ ਵਪਾਰੀ ਨੂੰ ਮਾਰੀ ਗੋਲੀ

10/17/2018 2:37:05 PM

ਸੋਨੀਪਤ-ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਨਿਕਲੇ ਕਿ ਉਨ੍ਹਾਂ ਸਾਰੇ ਬਾਜ਼ਾਰ ਦੇ ਸਾਹਮਣੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਹ ਮਾਮਲਾ ਗਨੌਰ ਪੁਲਸ ਸਟੇਸ਼ਨ ਤੋਂ ਸਿਰਫ 200 ਮੀਟਰ ਦੂਰੀ 'ਤੇ ਬਦਮਾਸ਼ਾ ਨੇ ਇੱਕ ਦੁਕਾਨ ਦੇ ਅੰਦਰ ਜਾ ਕੇ ਵਪਾਰੀ ਨੂੰ ਗੋਲੀ ਮਾਰ ਕੇ ਫਿਲਮੀ ਅੰਦਾਜ਼ 'ਚ ਫਰਾਰ ਹੋ ਗਏ। ਦੁਕਾਨਦਾਰ 'ਚੋਂ ਲੁੱਟ ਦੀ ਕੋਸ਼ਿਸ਼ ਅਤੇ ਗੋਲੀ ਮਾਰਨ ਦੀ ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਵਾਰਦਾਤ 'ਚ ਗੋਲੀ ਵਪਾਰੀ ਦੇ ਹੱਥ 'ਤੇ ਲੱਗਣ ਕਰਕੇ ਉਸ ਦੀ ਜਾਨ ਬਚ ਗਈ ਸੀ।

PunjabKesari

ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਘਟਨਾ 'ਚ ਹਥਿਆਰਬੰਦ 3 ਬਦਮਾਸ਼ਾ ਨੇ ਸਾਰੇ ਬਾਜ਼ਾਰ ਦੇ ਸਾਹਮਣੇ ਵਪਾਰੀ ਦੀ ਦੁਕਾਨ 'ਚੋਂ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਸਫਲ ਨਾ ਹੋ ਸਕੇ ਤਾਂ ਉਸ ਨੂੰ ਗੋਲੀ ਮਾਰ ਦਿੱਤੀ। ਇਸ ਪੂਰੀ ਵਾਰਦਾਤ ਤੋਂ ਨਾਰਾਜ਼ ਵਪਾਰੀਆਂ ਨੇ ਜਲਦ ਹੀ ਬਦਮਾਸ਼ਾ ਦੀ ਗ੍ਰਿਫਤਾਰ ਕਰਨ ਲਈ ਕਿਹਾ ਹੈ ਅਤੇ ਜੇਕਰ ਗ੍ਰਿਫਤਾਰ ਨਾ ਕੀਤੇ ਗਏ ਤਾਂ ਬਾਜ਼ਾਰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।

PunjabKesari

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਗਨੌਰ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਸ ਜਾਂਚ ਆਧਿਕਾਰੀ ਰਾਕੇਸ਼ ਦੇ ਮੁਤਾਬਕ ਬਦਮਾਸ਼ਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਜਿਸ ਤਰ੍ਹਾਂ ਬਦਮਾਸ਼ਾਂ ਨੇ ਪੁਲਸ ਥਾਣੇ ਤੋਂ ਸਿਰਫ 200 ਮੀਟਰ ਦੀ ਦੂਰੀ 'ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਕਦੋਂ ਤੱਕ ਬਦਮਾਸ਼ਾ ਨੂੰ ਗ੍ਰਿਫਤਾਰ ਕਰਦੀ ਹੈ।
PunjabKesari


Related News