ਸ਼ਿਵਪਾਲ ਨੇ ਸਮਾਜਵਾਦੀ ਸੈਕਿਊਲਰ ਮੋਰਚੇ ਦਾ ਕੀਤਾ ਗਠਨ
Wednesday, Aug 29, 2018 - 05:21 PM (IST)

ਲਖਨਊ— ਸਪਾ ਦੇ ਕਦਾਵਰ ਨੇਤਾ ਸ਼ਿਵਪਾਲ ਯਾਦਵ ਨੇ ਬੁੱਧਵਾਰ ਸਮਾਜਵਾਦੀ ਸੈਕਿਊਲਰ ਮੋਰਚਾ ਦੇ ਗਠਨ ਦਾ ਐਲਾਨ ਕਰ ਦਿੱਤਾ। ਸ਼ਿਵਪਾਲ ਵੱਲੋਂ ਚੁੱਕੇ ਇਸ ਵੱਡੇ ਕਦਮ ਨਾਲ ਯੂ. ਪੀ. ਦੀ ਸਿਆਸਤ 'ਚ ਹਲਚਲ ਮਚ ਗਈ ਹੈ। ਸ਼ਿਵਪਾਲ ਨੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਅੱਜ ਸਮਾਜਵਾਦੀ ਸੈਕਿਊਲਰ ਮੋਰਚਾ ਦਾ ਗਠਨ ਕੀਤਾ ਹੈ, ਜਿਸ ਦਾ ਕਾਰਨ ਉਨ੍ਹਾਂ ਨੇ ਸਪਾ 'ਚ ਮੁਲਾਇਮ ਯਾਦਵ ਦਾ ਸਨਮਾਨ ਨਾ ਹੋਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ 'ਚ ਨੇਤਾ ਜੀ ਦਾ ਸਨਮਾਨ ਨਾ ਹੋਣ ਦੇ ਕਾਰਨ ਤੋਂ ਆਹਤ ਹਨ। ਸ਼ਿਵਪਾਲ ਨੇ ਕਿਹਾ ਕਿ ਸਪਾ ਦੀ ਕਿਸੇ ਵੀ ਮੀਟਿੰਗ 'ਚ ਨਹੀਂ ਬੁਲਾਇਆ ਜਾਂਦਾ।
ਉਨ੍ਹਾਂ ਕਿਹਾ ਕਿ ਸਮਾਜਵਾਦੀ ਸੈਕਿਊਲਰ ਮੋਰਚਾ 'ਚ ਉਹ ਸਪਾ ਤੋਂ ਨਜ਼ਰਅੰਦਾਜ਼ ਹੋਏ ਅਤੇ ਹੋਰ ਛੋਟੇ ਦਲਾਂ ਨੂੰ ਇਸ ਨਾਲ ਜੋੜਣਗੇ। ਸਮਾਜਵਾਦੀ ਸੈਕਿਊਲਰ ਮੋਰਚਾ ਯੂ. ਪੀ. ਦੀ ਸਿਆਸਤ 'ਚ ਨਵਾਂ ਵਿਕਲਪ ਹੋਵੇਗਾ। ਇਸ ਨਾਲ ਹੀ ਸ਼ਿਵਪਾਲ ਨੇ ਭਾਜਪਾ 'ਚ ਜਾਣ ਦੀਆਂ ਖਬਰਾਂ ਨੂੰ ਸਿਰਫ ਅਫਵਾਹਾਂ ਦੱਸਿਆ।
2019 ਦੀਆਂ ਚੋਣਾਂ ਲੜਨ ਨੂੰ ਲੈ ਕੇ ਕਹੀਆਂ ਇਹ ਗੱਲਾਂ—
ਕੀ ਸੈਕਿਊਲਰ ਮੋਰਚਾ 2019 'ਚ ਲੋਕ ਸਭਾ ਚੋਣਾਂ ਲੜੇਗਾ ਦੇ ਸਵਾਲ 'ਤੇ ਸ਼ਿਵਪਾਲ ਯਾਦਵ ਨੇ ਕਿਹਾ ਕਿ ਅਸੀਂ ਇਸ ਬਾਰੇ 'ਚ ਸਾਰੇ ਲੋਕਾਂ ਨਾਲ ਮਿਲ ਕੇ ਫੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਸਪਾ ਕੁਨਬੇ 'ਚ ਬਹਿਸ ਤੋਂ ਬਾਅਦ ਕਈ ਵਾਰ ਸ਼ਿਵਪਾਲ ਵੱਲੋਂ ਮੋਰਚਾ ਗਠਨ ਨੇ ਅਫਵਾਹਾਂ ਫੈਲੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਿਵਪਾਲ ਦੇ ਇਸ ਮੋਰਚੇ ਦਾ ਮੁਕਾਬਲਾ ਅਖਿਲੇਸ਼ ਕਿਸ ਤਰ੍ਹਾਂ ਕਰਦੇ ਹਨ।