''ਜਦੋਂ ਟੀ.ਡੀ.ਪੀ. ਸੰਸਦ ਮੈਂਬਰ ਸ਼ਿਵ ਪ੍ਰਸਾਦ ਸਦਨ ''ਚ ਚਲਾਉਣ ਲੱਗੇ ਹੰਟਰ''
Monday, Jan 07, 2019 - 12:46 PM (IST)

ਨਵੀਂ ਦਿੱਲੀ— ਟੀ.ਡੀ.ਪੀ. ਦੇ ਸੰਸਦ ਮੈਂਬਰ ਐੱਨ. ਸ਼ਿਵ ਪ੍ਰਸਾਦ ਸੰਸਦ 'ਚ ਵੱਖ-ਵੱਖ ਅੰਦਾਜ 'ਚ ਆਉਣ ਲਈ ਪ੍ਰਸਿੱਧ ਹਨ। ਸੋਮਵਾਰ ਨੂੰ ਸ਼ਿਵ ਪ੍ਰਸਾਦ ਆਂਧਰਾ ਪ੍ਰਦੇਸ਼ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਤੇ ਕੈਮਰੇ ਦਾ ਫੋਕਸ ਫਿਰ ਐੱਨ. ਸ਼ਿਵਪ੍ਰਸਾਦ 'ਤੇ ਹੀ ਸੀ। ਸ਼ਿਵ ਪ੍ਰਸਾਦ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਜੀ. ਰਾਮਚੰਦਰ ਦੇ ਰੂਪ 'ਚ ਪੁੱਜੇ ਸਨ। ਉਨ੍ਹਾਂ ਨੇ ਹੱਥ 'ਚ ਹੰਟਰ ਵੀ ਸੀ ਅਤੇ ਸਦਨ 'ਚ ਵੀ ਉਹ ਹੰਟਰ ਅਤੇ ਹੱਥ 'ਚ ਇਕ ਮਿਊਜ਼ਿਕ ਸਿਸਟਮ ਲੈ ਕੇ ਗਏ। ਸਦਨ 'ਚ ਵਿਰੋਧ ਲਈ ਇਸ ਅੰਦਾਜ 'ਚ ਪੁੱਜੇ ਸ਼ਿਵਪ੍ਰਸਾਦ ਇੱਥੇ ਨਹੀਂ ਰੁਕੇ ਅਤੇ ਉਨ੍ਹਾਂ ਨੇ ਮਿਊਜ਼ਿਕ ਸਿਸਟਮ ਵੀ ਵਜਾ ਦਿੱਤਾ ਅਤੇ ਵਿਰੋਧ 'ਚ ਹੰਟਰ ਵੀ ਘੁੰਮਾਉਣ ਲੱਗੇ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ ਸੀ। ਸ਼ਿਵ ਪ੍ਰਸਾਦ ਇਸ ਤੋਂ ਪਹਿਲਾਂ ਜਾਦੂਗਰ, ਮਹਿਲਾ, ਸਕੂਲ ਸਟੂਡੈਂਟ ਵਰਗੇ ਕਈ ਰੂਪ 'ਚ ਸੰਸਦ ਪੁੱਜ ਚੁਕੇ ਹਨ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਜੀ.ਆਰ. ਲੋਕਪ੍ਰਿਯ ਰਾਜਨੇਤਾ ਹੋਣ ਦੇ ਨਾਲ ਹੀ ਤਮਿਲ ਫਿਲਮਾਂ ਦੇ ਵੱਡੇ ਸਟਾਰ ਵੀ ਰਹਿ ਚੁਕੇ ਸਨ। ਖੁਦ ਸ਼ਿਵ ਪ੍ਰਸਾਦ ਵੀ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਫਿਲਮਾਂ 'ਚ ਰੋਲ ਕਰ ਚੁਕੇ ਹਨ। ਸ਼ਿਵ ਪ੍ਰਸਾਦ ਸੰਸਦ 'ਚ ਹਮੇਸ਼ਾ ਹੀ ਵੱਖ-ਵੱਖ ਰੂਪ ਬਣਾ ਕੇ ਪੁੱਜਦੇ ਹਨ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵੀ ਹੁੰਦੀ ਹੈ। ਟੀ.ਡੀ.ਪੀ. ਸੰਸਦ ਮੈਂਬਰ ਨੇ ਐੱਮ.ਜੀ.ਆਰ. ਦੇ ਡਰੈੱਸ ਕੋਡ ਨੂੰ ਪੂਰੀ ਤਰ੍ਹਾਂ ਅਪਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਐੱਮ.ਜੀ.ਆਰ. ਦੀ ਪਛਾਣ ਬਣ ਚੁਕੀ ਸਫੇਦ ਟੋਪੀ ਪਾ ਰੱਖੀ ਸੀ ਅਤੇ ਮੋਢੇ 'ਤੇ ਸ਼ਾਲ ਅਤੇ ਘੜੀ ਵੀ ਪਾਈ ਹੋਈ ਸੀ। ਉਨ੍ਹਾਂ ਦੇ ਹੱਥ 'ਚ ਹੰਟਰ ਅਤੇ ਮਿਊਜ਼ਿਕ ਸਿਸਟਮ ਵੀ ਸੀ।