ਵੀਰਭੱਦਰ ਦੇ ਜਨਮ ਦਿਨ ''ਤੇ ਸ਼ਿਮਲਾ ਨੂੰ ਤੋਹਫਾ, ਸਮਾਰਟ ਸਿਟੀ ''ਚ ਹੋਇਆ ਸ਼ਾਮਲ

06/24/2017 11:36:07 AM

ਸ਼ਿਮਲਾ—ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਰਾਜਧਾਨੀ ਸ਼ਿਮਲਾ ਨੂੰ ਜਨਮ ਦਿਨ 'ਤੇ ਤੋਹਫਾ ਮਿਲਿਆ ਹੈ। ਸ਼ਿਮਲਾ ਦਾ ਨਾਂ ਸਮਾਰਟ ਸਿਟੀ 'ਚ ਸ਼ਾਮਲ ਹੋ ਗਿਆ ਹੈ। ਸ਼ਹਿਰੀ ਵਿਕਾਸ ਮੰਤਰੀ ਵੇਂਕੈਯਾ ਨਾਇਡੂ ਨੇ 30 ਹੋਰ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਤੌਰ 'ਤੇ ਵਿਕਸਿਤ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਪ੍ਰਾਜੈਕਟ ਦੇ ਤਹਿਤ ਇਹ ਸਮਾਰਟ ਸਿਟੀ ਦੀ ਤੀਜੀ ਲਿਸਟ ਹੈ। 30 ਸ਼ਹਿਰਾਂ ਦਾ ਚੋਣ ਮੁਕਾਬਲੇ ਦੇ ਆਧਾਰ 'ਤੇ ਕੀਤਾ ਗਿਆ, ਜਿਸ 'ਚ ਤਰਿਵੇਦਰਮ ਪਹਿਲੇ ਸਥਾਨ 'ਤੇ ਰਿਹਾ, ਜਦਕਿ ਸ਼ਿਮਲਾ 15ਵੇਂ ਸਥਾਨ 'ਤੇ ਰਿਹਾ। ਤੀਜੀ ਲਿਸਟ ਦੇ ਨਾਲ ਹੀ ਸਮਾਰਟ ਸਿਟੀ ਦੀ ਲਿਸਟ 'ਚ ਹੁਣ 90 ਸ਼ਹਿਰਾਂ ਦੇ ਨਾਂ ਸ਼ਾਮਲ ਹੋ ਗਏ ਹਨ। ਸਰਕਾਰ ਨੇ 2020 ਤੱਕ ਦੇਸ਼ ਦੇ 100 ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦਾ ਟੀਚਾ ਰੱਖਿਆ ਹੈ।
ਸਮਾਰਟ ਸਿਟੀ ਦੇ ਤਹਿਤ ਸ਼ਹਿਰ 'ਚ ਯਾਤਾਯਾਤ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਦੇ ਲਈ ਸ਼ਿਮਲਾ 'ਚ ਰੋਪ-ਵੇਅ, ਟਰਨਲ, ਓਵਰਬ੍ਰਿਜ ਅਤੇ ਮੋਨੋ ਰੇਲ ਚਲਾਈ ਜਾਵੇਗੀ। ਨਾਲ ਹੀ ਸ਼ਹਿਰ ਵਾਸੀਆਂ ਨੂੰ 24 ਘੰਟੇ ਬਿਜਲੀ, ਪਾਣੀ ਅਤੇ ਸੀਵਰੇਜ, ਸਿਹਤ ਅਤੇ ਸਿੱਖਿਆ ਦੀ ਸੁਵਿਧਾ ਮਿਲ ਸਕੇਗੀ। ਇਹ ਸੁਵਿਧਾਵਾਂ ਕਈ ਆਧੁਨਿਕ ਤਕਨੀਕਾਂ ਨਾਲ ਲਬਰੇਜ ਹੋਣਗੀਆਂ। ਲੋਕਾਂ ਨੂੰ ਮੂਲਭੂਤ ਸੁਵਿਧਾਵਾਂ ਕੁਆਲਿਟੀ ਦੇ ਆਧਾਰ 'ਤੇ ਦਿੱਤੀਆਂ ਜਾਣੀਆਂ ਹਨ। ਇਸ 'ਚ ਹਾਈਟੈਕ ਸੀਵਰੇਜ, ਪਾਣੀ, ਸੋਲਿਡ ਵੈਸਟ ਮੈਨੇਜਮੈਂਟ, ਯਾਤਾਯਾਤ ਵਿਵਸਥਾ, ਮਨੋਰੰਜਨ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਆਦਿ ਸ਼ਾਮਲ ਹਨ। ਇਸ 'ਚ ਸਮਾਜਿਕ ਅਤੇ ਆਰਥਿਕ ਪੱਧਰ 'ਤੇ ਵਿਕਾਸ ਨੂੰ ਮਹੱਤਵਪੂਰਨ ਮੰਨਿਆ ਗਿਆ ਹੈ।


Related News