ਮੱਧ ਪ੍ਰਦੇਸ਼ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ

Friday, Oct 01, 2021 - 12:06 PM (IST)

ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਗੋਦਹ ਥਾਣਾ ਖੇਤਰ ’ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇਕ ਨਿੱਜੀ ਯਾਤਰੀ ਬੱਸ ਅਤੇ ਡੰਪਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ 7 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਗੋਹਦ ਅਤੇ ਗਵਾਲੀਅਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਸਵੇਰੇ ਗਵਾਲੀਅਰ ਤੋਂ ਉੱਤਰ ਪ੍ਰਦੇਸ਼ ਦੇ ਬਰੇਲੀ ਲਈ ਰਵਾਨਾ ਹੋਈ ਬੱਸ ਗਵਾਲੀਅਰ ਭਿੰਡ ਮਾਰਗ ’ਤੇ ਘੂਮਕਾਪੁਰਾ ਨੇੜੇ ਸਾਹਮਣੇ ਆ ਰਹੇ ਇਕ ਡੰਪਰ ਨਾਲ ਟਕਰਾ ਗਈ। ਹਾਦਸੇ ’ਚ 6 ਪੁਰਸ਼ ਅਤੇ ਇਕ ਜਨਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 16 ਹੋਰ ਲੋਕ ਜ਼ਖਮੀ ਹੋ ਗਏ।

PunjabKesari

ਇਨ੍ਹਾਂ ’ਚੋਂ 4 ਗੰਭੀਰ ਰੂਪ ਨਾਲ ਜ਼ਖਮੀ ਹਨ। ਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਗਵਾਲੀਅਰ ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਲੋਕ ਗੋਹਦ ਦੇ ਹਸਪਤਾਲ ’ਚ ਦਾਖ਼ਲ ਹਨ। ਘਟਨਾ ਦੀ ਜਾਣਕਾਰੀ ਲੱਗਦੇ ਹੀ ਪੁਲਸ ਸੁਪਰਡੈਂਟ ਮਨੋਜ ਕੁਮਾਰ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਮ੍ਰਿਤਕਾਂ ਦੀ ਪਛਾਣ ਰਜਤ ਰਾਠੌਰ (22), ਰਾਣੀ ਆਦਿਵਾਸੀ ਵਾਸੀ ਸਾਗਰ, ਹਰੇਂਦਰ ਤੋਮਰ (28) ਵਾਸੀ ਜੋਤੀ ਨਗਰ ਇਟਾਵਾ ਉੱਤਰ ਪ੍ਰਦੇਸ਼, ਹਰਿਓਮ ਪਟੇਰੀਆ ਵਾਸੀ ਹਰਦੇਈ ਉੱਤਰ ਪ੍ਰਦੇਸ਼ ਦੇ ਰੂਪ ’ਚ ਹੋਈ ਹੈ। ਹੋਰ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ’ਚ ਕੁੱਲ 50 ਯਾਤਰੀ ਸਵਾਲ ਦੱਸੇ ਗਏ ਹਨ।

ਇਹ ਵੀ ਪੜ੍ਹੋ : ਸ਼ਿਮਲਾ : ਜ਼ਮੀਨ ਖਿੱਸਕਣ ਕਾਰਨ ਬਹੁ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ (ਦੇਖੋ ਤਸਵੀਰਾਂ)


DIsha

Content Editor

Related News