ਮੰਦਰ ''ਚ ਦਾਨ ਕੀਤੇ ਗਏ ਇਕ ਕਰੋੜ ਰੁਪਏ ਲੈ ਕੇ ਫਰਾਰ ਹੋਇਆ ਸੇਵਾਦਾਰ
Wednesday, Jul 31, 2024 - 05:55 PM (IST)

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਗੋਵਰਧਨ ਕਸਬੇ 'ਚ ਸਥਿਤ ਸ਼੍ਰੀ ਗਿਰੀਰਾਜ ਮੰਦਰ 'ਚ ਦਾਨ 'ਚ ਆਈ ਇਕ ਕਰੋੜ ਤੋਂ ਵੱਧ ਦੀ ਰਕਮ ਨੂੰ ਲੈ ਕੇ ਇਕ ਸੇਵਾਦਾਰ ਫਰਾਰ ਹੋ ਗਿਆ ਹੈ। ਮੰਦਰ ਦੇ ਪ੍ਰਬੰਧਕ ਖ਼ਿਲਾਫ਼ ਮੁਕਦਮਾ ਦਰਜ ਕਰਵਾਇਆ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ ਤ੍ਰਿਗੁਣ ਬਿਸੇਨ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਮਾਮਲਾ ਗੋਵਰਧਨ ਮੰਦਰ ਦਾ ਹੈ, ਜਿੱਥੇ ਇਕ ਕਰੋੜ 9 ਲੱਖ 37 ਹਜ਼ਾਰ 200 ਰੁਪਏ ਦੀ ਰਕਮ ਬੈਂਕ 'ਚ ਜਮ੍ਹਾ ਕਰਨ ਲਈ ਕੱਢਿਆ ਸੀ ਪਰ ਉਹ ਉੱਥੇ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਸੋਮਵਾਰ ਜਦੋਂ ਕਾਫ਼ੀ ਇੰਤਜ਼ਾਰ ਤੋਂ ਬਾਅਦ ਵੀ ਦਿਨੇਸ਼ ਮੰਦਰ ਨਹੀਂ ਪਰਤਿਆ ਤਾਂ ਉਸ ਨੂੰ ਕਈ ਵਾਰ ਫੋਨ ਕਰ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੰਦਰ ਦੇ ਪ੍ਰਬੰਧਕ ਚੰਦਰ ਵਿਨੋਦ ਕੌਸ਼ਿਕ ਨੇ ਇਸ ਸਿਲਸਿਲੇ 'ਚ ਮੰਗਲਵਾਰ ਨੂੰ ਮੁਕੱਦਮਾ ਦਰਜ ਕਰਵਾਇਆ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8