ਸਫ਼ੈਦ ਆਂਡਿਆਂ ਨੂੰ ''ਦੇਸੀ'' ਬਣਾ ਕੇ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼, ਹਜ਼ਾਰਾਂ ਆਂਡੇ ਜ਼ਬਤ

Monday, Mar 02, 2026 - 11:35 AM (IST)

ਸਫ਼ੈਦ ਆਂਡਿਆਂ ਨੂੰ ''ਦੇਸੀ'' ਬਣਾ ਕੇ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼, ਹਜ਼ਾਰਾਂ ਆਂਡੇ ਜ਼ਬਤ

ਮੁਰਾਦਾਬਾਦ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਖ਼ੁਰਾਕ ਸੁਰੱਖਿਆ ਵਿਭਾਗ ਨੇ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਵਾਲੇ ਇੱਕ ਬਹੁਤ ਵੱਡੇ ਰੈਕੇਟ ਦਾ ਪਰਦਾਫਾਸ਼ ਕਰ ਦਿੱਤਾ ਹੈ। ਇੱਥੇ ਸਫ਼ੈਦ ਆਂਡਿਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਭੂਰੇ ਰੰਗ ਵਿੱਚ ਰੰਗ ਕੇ ਮਹਿੰਗੇ 'ਦੇਸੀ ਆਂਡਿਆਂ' ਵਜੋਂ ਵੇਚਿਆ ਜਾ ਰਿਹਾ ਸੀ। ਖ਼ਤਰਨਾਕ ਕੈਮੀਕਲਾਂ ਦੀ ਵਰਤੋਂ ਅਧਿਕਾਰੀਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਯੂਨਿਟ ਆਂਡਿਆਂ ਦੇ ਛਿਲਕਿਆਂ ਨੂੰ ਰੰਗਣ ਲਈ ਬੇਹੱਦ ਖ਼ਤਰਨਾਕ ਅਤੇ ਆਰਟੀਫੀਸ਼ੀਅਲ ਰੰਗਾਂ ਦੀ ਵਰਤੋਂ ਕਰ ਰਹੀ ਸੀ। 

ਇਹ ਵੀ ਪੜ੍ਹੋ - ਜੇਕਰ ਤੁਹਾਡੇ ਬੱਚੇ ਵੀ ਖਾਂਦੇ ਨੇ ਕ੍ਰੀਮ ਰੋਲ ਤਾਂ ਸਾਵਧਾਨ! ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ

ਇਸ ਧੋਖਾਧੜੀ ਵਿੱਚ ਚਾਹ ਦਾ ਬੁਰਾਦਾ, ਕੱਥਾ ਅਤੇ ਸਿੰਦੂਰ (ਲੈੱਡ ਕੈਮੀਕਲ) ਵਰਗੇ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਇਹ ਸਾਰਾ ਗੋਰਖਧੰਦਾ ਦੇਸੀ ਆਂਡਿਆਂ ਦੀ ਵਧਦੀ ਮੰਗ ਅਤੇ ਦੁੱਗਣੀ ਕੀਮਤ ਦਾ ਫ਼ਾਇਦਾ ਉਠਾਉਣ ਲਈ ਚਲਾਇਆ ਜਾ ਰਿਹਾ ਸੀ। ਇਸ ਮਾਮਲੇ ਦੇ ਸਬੰਧ ਵਿਚ ਵਿਭਾਗ ਨੇ ਕਾਰਵਾਈ ਕਰਦੇ ਹੋਏ ਮੌਕੇ ਤੋਂ ਲਗਭਗ 45,000 ਰੰਗੇ ਹੋਏ ਆਂਡੇ ਜ਼ਬਤ ਕੀਤੇ ਹਨ। ਜੇਕਰ ਕੁੱਲ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਅਧਿਕਾਰੀਆਂ ਨੇ ਰੰਗੇ ਹੋਏ ਅਤੇ ਰੰਗੇ ਜਾਣ ਲਈ ਰੱਖੇ ਹੋਏ ਲਗਭਗ 81,000 ਆਂਡੇ ਕਬਜ਼ੇ ਵਿੱਚ ਲਏ ਹਨ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗੋਦਾਮ ਨੂੰ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਕਾਤਲ ਹਸੀਨਾ ਦਾ ਖ਼ੌਫ਼ਨਾਕ ਜਾਲ : ਪਹਿਲਾਂ ਲੁੱਟਿਆ, ਫਿਰ ਟੁਕੜੇ ਕਰ ਨਦੀ 'ਚ ਸੁੱਟੀ ਲਾਸ਼

ਖ਼ੁਰਾਕ ਸੁਰੱਖਿਆ ਵਿਭਾਗ ਅਨੁਸਾਰ ਇਹ ਮਿਲਾਵਟ ਲੋਕਾਂ ਦੀ ਸਿਹਤ ਲਈ ਇੱਕ ਬਹੁਤ ਵੱਡਾ ਖ਼ਤਰਾ ਹੈ। ਅਜਿਹੇ ਰਸਾਇਣਾਂ ਨਾਲ ਰੰਗੇ ਹੋਏ ਆਂਡਿਆਂ ਦਾ ਸੇਵਨ ਸਰੀਰ ਲਈ ਬੇਹੱਦ ਨੁਕਸਾਨਦੇਹ ਹੋ ਸਕਦਾ ਹੈ। ਫਿਲਹਾਲ ਪੁਲਸ ਅਤੇ ਸਬੰਧਤ ਵਿਭਾਗ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ - ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News