ਖਰੜ ’ਚ ਕਿਡਨੀ ਟਰਾਂਸਪਲਾਂਟ ਰੈਕੇਟ ਬੇਨਕਾਬ, ਡਾਕਟਰ ਫਰਾਰ

Tuesday, Apr 14, 2026 - 02:03 PM (IST)

ਖਰੜ ’ਚ ਕਿਡਨੀ ਟਰਾਂਸਪਲਾਂਟ ਰੈਕੇਟ ਬੇਨਕਾਬ, ਡਾਕਟਰ ਫਰਾਰ

ਖਰੜ (ਰਣਬੀਰ): ਸੰਨੀ ਇਨਕਲੇਵ ’ਚ ਸਥਿਤ ਸੁਖ ਸੇਵਾ ਮਲਟੀਸਪੈਸ਼ਲਿਟੀ ਹਸਪਤਾਲ ’ਚ ਗ਼ੈਰ-ਕਾਨੂੰਨੀ ਕਿਡਨੀ ਟਰਾਂਸਪਲਾਂਟ ਰੈਕੇਟ ਦੇ ਮਾਮਲੇ ’ਚ ਪੁਲਸ ਵੱਲੋਂ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਮਾਮਲਾ ਐੱਸ.ਡੀ.ਐੱਮ. ਖਰੜ ਦੇ ਨਿਰਦੇਸ਼ਾਂ ’ਤੇ ਸਿਵਲ ਸਰਜਨ ਮੋਹਾਲੀ ਵੱਲੋਂ ਬਣਾਈ ਮੈਡੀਕਲ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਦਰਜ ਕੀਤਾ ਗਿਆ। ਐੱਫ.ਆਈ.ਆਰ. ਮੁਤਾਬਕ, ਮੈਡੀਕਲ ਟੀਮ ਨੇ ਐਤਵਾਰ ਰਾਤ ਕਰੀਬ 9 ਵਜੇ ਹਸਪਤਾਲ ’ਚ ਛਾਪੇਮਾਰੀ ਕੀਤੀ, ਜਿੱਥੇ ਆਈ.ਸੀ.ਯੂ. ’ਚ ਦਾਖ਼ਲ ਦੋ ਮਰੀਜ਼ ਮਿਲੇ, ਜਿਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਹੋਈ ਸੀ। ਮਾਮਲਾ ਸ਼ੱਕੀ ਹਾਲਾਤਾਂ ’ਚ ਕੀਤੇ ਗਏ ਟਰਾਂਸਪਲਾਂਟ ਨਾਲ ਸਬੰਧਿਤ ਪਾਇਆ ਗਿਆ। ਪੁਲਸ ਨੇ ਇਸ ਮਾਮਲੇ ’ਚ ਮਹਿੰਦਰ ਕੁਮਾਰ ਮਨਸੁਖਭਾਈ ਪਟੇਲ (ਗੁਜਰਾਤ), ਰਾਕੇਸ਼ ਕੁਮਾਰ (ਡੂੰਗਰਪੁਰ, ਰਾਜਸਥਾਨ) ਤੇ ਹਸਪਤਾਲ ਦੀ ਮਾਲਕ ਡਾ. ਮਨਪ੍ਰੀਤ ਕੌਰ ਖ਼ਿਲਾਫ਼ ਮੁੱਢਲੀ ਜਾਂਚ ਦੇ ਆਧਾਰ ’ਤੇ ਮਾਮਲਾ ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ, 1994 ਦੀਆਂ ਧਾਰਾਵਾਂ 19 ਅਤੇ 20 ਹੇਠ ਦਰਜ ਕੀਤਾ ਗਿਆ ਹੈ, ਜਦਕਿ ਆਪ੍ਰੇਸ਼ਨ ਕਰਨ ਵਾਲਾ ਡਾਕਟਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ: ਪਿਓ-ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲੀਆਂ

ਮੈਡੀਕਲ ਟੀਮ ਜਿਸ ’ਚ ਡਾ. ਰਾਜੇਸ਼ ਕੁਮਾਰ (ਐੱਸ.ਐੱਮ.ਓ., ਸਿਵਲ ਹਸਪਤਾਲ ਖਰੜ), ਡਾ. ਧਰਮਿੰਦਰ ਸਿੰਘ (ਐੱਸ.ਐੱਮ.ਓ. ਡੇਰਾਬਸੀ), ਡਾ. ਅਮਨਦੀਪ ਕੌਰ (ਐੱਮ.ਓ. ਸਰਜਰੀ, ਖਰੜ), ਡਾ. ਸਹਿਦੀਪ ਕੌਰ (ਐੱਮ.ਓ., ਖਰੜ) ਤੇ ਵਿਸ਼ਾਖ ਸਿੰਘ ਸਹੋਤਾ ਸ਼ਾਮਲ ਸਨ। ਟੀਮ ਨੇ ਐਤਵਾਰ ਰਾਤ 9 ਵਜੇ ਸੁਖ ਸੇਵਾ ਹਸਪਤਾਲ ’ਚ ਛਾਪਾ ਮਾਰਿਆ। ਜਾਂਚ ਦੌਰਾਨ ਆਈ.ਸੀ.ਯੂ. ’ਚ ਦਾਖ਼ਲ ਦੋ ਮਰੀਜ਼ ਮਿਲੇ, ਜਿਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਜਾ ਚੁੱਕੀ ਸੀ। ਇਹ ਮਾਮਲਾ ਸਿੱਧੇ ਤੌਰ ’ਤੇ ਕਿਡਨੀ ਰੈਕੇਟ ਨਾਲ ਜੁੜਿਆ ਜਾਪਦਾ ਹੈ। ਐੱਫ.ਆਈ.ਆਰ. ਅਨੁਸਾਰ, ਟੀਮ ਦੇ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇਕ ਮਰੀਜ਼ ਦੀ ਸਰਜਰੀ ਕੀਤੀ ਗਈ ਸੀ। ਛਾਪੇ ਦੌਰਾਨ ਸਬੰਧਿਤ ਡਾਕਟਰ ਮੌਕੇ ’ਤੇ ਨਹੀਂ ਮਿਲਿਆ ਤੇ ਹਸਪਤਾਲ ਛੱਡ ਕੇ ਚਲਾ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ ਦੀ ਜਾਣਕਾਰੀ

ਆਈ.ਸੀ.ਯੂ. ’ਚ ਬਿਨਾਂ ਯੋਗ ਸਟਾਫ਼ ਦੇ ਮਰੀਜ਼

ਜਾਂਚ ਦੌਰਾਨ ਮਰੀਜ਼ ਆਈ.ਸੀ.ਯੂ. ’ਚ ਬਿਨਾਂ ਕਿਸੇ ਯੋਗ ਡਾਕਟਰ ਜਾਂ ਸਟਾਫ਼ ਦੀ ਮੌਜੂਦਗੀ ਤੋਂ ਮਿਲੇ। ਮੌਕੇ ’ਤੇ ਮੌਜੂਦ ਦੋ ਵਿਅਕਤੀ ਆਪਣੇ ਆਪ ਨੂੰ ਸਟਾਫ਼ ਦੱਸ ਰਹੇ ਸਨ, ਪਰ ਉਹ ਕੋਈ ਪ੍ਰਮਾਣ ਪੱਤਰ ਪੇਸ਼ ਨਹੀਂ ਕਰ ਸਕੇ। ਮਰੀਜ਼ਾਂ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਤੁਰੰਤ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਗਿਆ। ਐੱਫ.ਆਈ.ਆਰ. ਮੁਤਾਬਕ, ਅੰਗ ਦਾਨੀ ਤੇ ਪ੍ਰਾਪਤਕਰਤਾ ਨਾਲ ਆਏ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਇਸ ਤੋਂ ਗ਼ੈਰ-ਕਾਨੂੰਨੀ ਨੈੱਟਵਰਕ ਹੋਣ ਦਾ ਸ਼ੱਕ ਮਜ਼ਬੂਤ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ਨੂੰ ਬਣਿਆ ਜਾ ਰਿਹਾ ਨਿਸ਼ਾਨਾ, ਤਰਨਤਾਰਨ ਦੇ ਇਸ ਸਕੂਲ 'ਚ...

ਪੈਸੇ ਦੀ ਲੇਣ-ਦੇਣ ਤੇ ਨੈੱਟਵਰਕ ਦੀ ਜਾਂਚ

ਐੱਸ.ਐੱਚ.ਓ. ਸਿਟੀ ਖਰੜ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਹੁਣ ਇਸ ਗੱਲ ’ਤੇ ਕੇਂਦ੍ਰਿਤ ਹੈ ਕਿ ਮਰੀਜ਼ਾਂ ਤੋਂ ਕਿੰਨਾ ਪੈਸਾ ਲਿਆ ਗਿਆ, ਹਸਪਤਾਲ ’ਚ ਇਸ ਤਰ੍ਹਾਂ ਦੇ ਕਿੰਨੇ ਮਾਮਲੇ ਹੋਏ ਤੇ ਇਸ ਰੈਕੇਟ ਦਾ ਜਾਲ ਕਿੰਨਾ ਵਿਸਥਾਰਿਤ ਹੈ। ਪੁਲਸ ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News