ਬੇਂਗਲੁਰੂ ਹਵਾਈ ਅੱਡੇ ''ਤੇ ਤਸਕਰੀ ਰੈਕੇਟ ਦਾ ਪਰਦਾਫਾਸ਼, ਗੁਪਤ ਅੰਗ ''ਚੋਂ 5 ਕਰੋੜ ਦਾ ਸੋਨਾ ਬਰਾਮਦ
Wednesday, Apr 08, 2026 - 11:49 AM (IST)
ਨੈਸ਼ਨਲ ਡੈਸਕ : ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਇੱਕ ਟੀਮ ਨੇ ਇਲਾਕੇ ਨੂੰ ਘੇਰ ਲਿਆ ਅਤੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਮੁਲਜ਼ਮਾਂ ਤੋਂ ਲਗਭਗ ₹5 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ। ਫੜੇ ਗਏ ਤਸਕਰਾਂ ਨੇ ਸੋਨਾ ਲੁਕਾਉਣ ਲਈ ਇੱਕ ਹੈਰਾਨੀਜਨਕ ਤਰੀਕਾ ਵਰਤਿਆ ਸੀ। ਫੜੇ ਗਏ ਤਸਕਰਾਂ ਨੇ ਸੋਨੇ ਦੇ ਕੈਪਸੂਲ ਅਤੇ ਪੇਸਟ ਬਣਾ ਕੇ ਆਪਣੇ ਸਰੀਰ ਦੇ ਗੁਪਤ ਅੰਗਾਂ ਵਿੱਚ ਲੁੱਕੋ ਕੇ ਰੱਖੇ ਹੋਏ ਸਨ।
ਇਹ ਵੀ ਪੜ੍ਹੋ - ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ
ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸੋਨਾ ਬੰਗਲਾਦੇਸ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਗਿਰੋਹ ਕਿਸੇ ਵੱਡੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ, ਜਿਸਦੀ ਹੁਣ ਜ਼ੋਰਦਾਰ ਭਾਲ ਕੀਤੀ ਜਾ ਰਹੀ ਹੈ। ਇਹ ਬੰਗਲੁਰੂ ਹਵਾਈ ਅੱਡੇ 'ਤੇ ਤਸਕਰੀ ਦਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 2025 ਵਿੱਚ ਇੱਕ ਮਸ਼ਹੂਰ ਕੰਨੜ ਅਦਾਕਾਰਾ ਨੂੰ 12.56 ਕਰੋੜ ਰੁਪਏ ਦੇ 14.2 ਕਿਲੋਗ੍ਰਾਮ ਸੋਨੇ ਨਾਲ ਫੜਿਆ ਗਿਆ ਸੀ। ਇਸ ਸਮੇਂ ਪੁਲਸ ਅਤੇ ਡੀਆਰਆਈ ਟੀਮਾਂ ਇਸ ਪੂਰੇ ਕਾਲੇ ਕਾਰੋਬਾਰ ਦੀ ਤਹਿ ਤੱਕ ਜਾਣ ਲਈ ਇਨ੍ਹਾਂ ਪੰਜ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
