''ਗੇ ਬਣੋ, ਪਨਾਹ ਲਵੋ''! ਬਰਤਾਨੀਆ ‘ਚ ਵੱਡੇ ਰੈਕੇਟ ਦਾ ਪਰਦਾਫਾਸ਼
Wednesday, Apr 15, 2026 - 07:39 PM (IST)
ਲੰਡਨ (ਸਰਬਜੀਤ ਸਿੰਘ ਬਨੂੜ) : ਬਰਤਾਨੀਆ 'ਚ ਪਨਾਹ ਪ੍ਰਣਾਲੀ ਨਾਲ ਜੁੜਿਆ ਇੱਕ ਵੱਡਾ ਘਪਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਕਾਨੂੰਨੀ ਸਲਾਹਕਾਰਾਂ ਤੇ ਏਜੰਟਾਂ ਵੱਲੋਂ ਪ੍ਰਵਾਸੀਆਂ ਨੂੰ ਝੂਠੇ 'ਗੇ ਕੇਸ' ਬਣਾਕੇ ਰਹਿਣ ਲਈ ਤਿਆਰ ਕੀਤਾ ਜਾ ਰਿਹਾ ਹੈ। ਇਹ ਖੁਲਾਸਾ ਇੱਕ ਅੰਡਰਕਵਰ ਜਾਂਚ ਦੌਰਾਨ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਸਿਸਟਮ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਂਚ ਮੁਤਾਬਕ ਕੁਝ ਕਾਨੂੰਨੀ ਸਲਾਹਕਾਰ ਪ੍ਰਵਾਸੀਆਂ ਨੂੰ ਇਹ ਸਿਖਾਉਂਦੇ ਹਨ ਕਿ ਉਹ ਆਪਣੇ ਆਪ ਨੂੰ ਸਮਲਿੰਗੀ ਦੱਸਣ ਅਤੇ ਆਪਣੇ ਦੇਸ਼ ਵਾਪਸੀ ‘ਤੇ ਖ਼ਤਰੇ ਦੀ ਕਹਾਣੀ ਬਣਾਉਣ। ਇਸ ਸਾਰੀ ਪ੍ਰਕਿਰਿਆ ਲਈ ਹਜ਼ਾਰਾਂ ਪੌਂਡ ਤੱਕ ਫੀਸ ਲਈ ਜਾਂਦੀ ਹੈ। ਇਸ ਵਿੱਚ ਨਕਲੀ ਸਾਥੀ ਅਤੇ ਝੂਠੇ ਸਬੂਤ ਤਿਆਰ ਕਰਵਾਏ ਜਾਂਦੇ ਹਨ ਤੇ ਇੰਟਰਵਿਊ ਪਾਸ ਕਰਨ ਲਈ ਗੇ ਟ੍ਰੇਨਿੰਗ ਦਿੱਤੀ ਜਾਂਦੀ ਤੇ ਕਈਆਂ ਨੂੰ ਮਾਨਸਿਕ ਬਿਮਾਰੀ ਜਾਂ HIV ਵਰਗੀਆਂ ਗੱਲਾਂ ਵੀ ਘੜਨ ਲਈ ਕਿਹਾ ਗਿਆ। ਇਸ ਹੈਰਾਨੀਜਨਕ ਖੁਲਾਸੇ 'ਚ ਬਹੁਤਾਂਤ ਪਾੜ੍ਹਿਆਂ ਵਿੱਚੋਂ “ਕੋਈ ਵੀ ਅਸਲ ‘ਗੇ’ ਨਹੀਂ” ਮਿਲਿਆ।
ਇੱਕ ਗੇ ਮੀਟਿੰਗ ਦੌਰਾਨ ਜਿਸ ਵਿੱਚ ਪਾਕਿਸਤਾਨ ਮੂਲ ਨਾਲ ਸੰਬੰਧਿਤ ਲੋਕ ਸਨ ਤੇ ਕਈ ਲੋਕਾਂ ਨੇ ਖੁਦ ਕਬੂਲ ਕੀਤਾ ਕਿ ਉਹ ਅਸਲ ਵਿੱਚ ਸਮਲਿੰਗੀ ਨਹੀਂ ਹਨ। ਇੱਕ ਵਿਅਕਤੀ ਨੇ ਤਾਂ ਕਿਹਾ ਕਿ “ਇੱਥੇ ਕੋਈ ਵੀ ਗੇ ਨਹੀਂ ਹੈ।” ਇਨ੍ਹਾਂ ਮੀਟਿੰਗਾਂ 'ਚ ਪਨਾਹ ਲੈਣ ਵਾਲਿਆਂ 'ਚ ਕੁੜੀਆਂ ਕੁੜੀਆਂ ਵੀ ਵੇਖਣ ਨੂੰ ਮਿਲੀਆਂ ਜੋ ਪਨਾਹ ਪਾਸ ਕਰਵਾਉਣ ਲਈ ਇਨ੍ਹਾਂ ਕਲੱਬ ਮੀਟਿੰਗਾਂ ਵਿੱਚ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਇਹ ਰਸਤਾ ਵੀਜ਼ਾ ਖਤਮ ਹੋਣ ਤੋਂ ਬਾਅਦ ਵਰਤਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਜ਼ਿਆਦਾਤਰ ਉਹ ਲੋਕ ਇਸ ਰਸਤੇ ਨੂੰ ਅਪਣਾਉਂਦੇ ਹਨ ਜਿਨ੍ਹਾਂ ਦੇ ਸਟੂਡੈਂਟ ਜਾਂ ਵਰਕ ਵੀਜ਼ੇ ਖਤਮ ਹੋ ਚੁੱਕੇ ਹੁੰਦੇ ਹਨ। ਉਹ ਡਿਪੋਰਟ ਹੋਣ ਤੋਂ ਬਚਣ ਲਈ ਇਹ “ਆਸਾਨ ਰਾਹ” ਚੁਣਦੇ ਹਨ ਜਿਸ ਵਿੱਚ ਏਸ਼ੀਅਨ ਮੁਲਕਾਂ ਦੇ ਵਿਦਿਆਰਥੀ ਹਨ ਜੋ ਕਰਜ਼ਾ ਚੁੱਕ ਵਿਦੇਸ਼ਾਂ ਵਿੱਚ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਆਏ।
ਹੋਮ ਆਫਿਸ ਨੇ ਇਸਨੂੰ ਪਨਾਹ ਪ੍ਰਣਾਲੀ ਦੀ ਗੰਭੀਰ ਦੁਰਵਰਤੋਂ ਕਰਾਰ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਅਸਲ ਖ਼ਤਰਾ ਹੈ, ਉਹਨਾਂ ਦੇ ਹੱਕਾਂ ਨਾਲ ਖੇਡਣਾ ਨਿੰਦਣਯੋਗ ਹੈ। ਇਕ ਸਰਕਾਰੀ ਅੰਕੜਿਆਂ ਮੁਤਾਬਕ 2025 ਵਿੱਚ 1 ਲੱਖ ਤੋਂ ਵੱਧ ਅਰਜ਼ੀਆਂ ਦਰਜ ਹੋਈਆਂ ਜਿਸ ਵਿੱਚ ਵੱਡਾ ਹਿੱਸਾ ਉਨ੍ਹਾਂ ਲੋਕਾਂ ਦਾ ਜੋ ਪਹਿਲਾਂ ਹੀ ਯੂਕੇ 'ਚ ਰਹਿ ਰਹੇ ਸਨ। ਜ਼ਿਕਰਯੋਗ ਹੈ ਕਿ ਇਹ ਵਿਆਹ ਬਕਾਇਦਾ ਰਿਕਾਰਡ ਹੋ ਰਹੇ ਹਨ ਜਿਸ 'ਚ ਕਈ ਅੰਤਰਰਾਸ਼ਟਰੀ ਖਿਡਾਰੀ ਵੀ ਗੇ ਵਿਆਹ ਕਰਵਾ ਚੁੱਕੇ ਹਨ।
ਇਹ ਖੁਲਾਸਾ ਸਿਰਫ਼ ਇਕ ਧੋਖਾਧੜੀ ਨਹੀਂ, ਸਗੋਂ ਉਸ ਪੂਰੇ ਸਿਸਟਮ ਲਈ ਖ਼ਤਰਾ ਹੈ ਜੋ ਅਸਲ ਪੀੜਤਾਂ ਨੂੰ ਇਨਸਾਫ਼ ਦੇਣ ਲਈ ਬਣਾਇਆ ਗਿਆ ਸੀ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਅਸਲ ਮਜ਼ਲੂਮਾਂ ਦੀ ਆਵਾਜ਼ ਵੀ ਸ਼ੱਕ ਦੇ ਘੇਰੇ ‘ਚ ਆ ਸਕਦੀ ਹੈ ਤੇ ਸਰਕਾਰ ਇਸ ਪੂਰੇ ਢਾਂਚੇ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਤੇ ਜਾਂਚ ਸ਼ੁਰੂ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
