ਬਿਨਾਂ ਲਾਇਸੈਂਸ ਅੰਗਰੇਜ਼ੀ ਦਵਾਈਆਂ ਵੇਚਣ ਵਾਲੇ ਨੂੰ ਅਦਾਲਤ ਨੇ ਸੁਣਾਈ 3 ਸਾਲ ਦੀ ਕੈਦ ਤੇ ਲੱਗਾ ਭਾਰੀ ਜੁਰਮਾਨਾ

Monday, Apr 13, 2026 - 04:19 PM (IST)

ਬਿਨਾਂ ਲਾਇਸੈਂਸ ਅੰਗਰੇਜ਼ੀ ਦਵਾਈਆਂ ਵੇਚਣ ਵਾਲੇ ਨੂੰ ਅਦਾਲਤ ਨੇ ਸੁਣਾਈ 3 ਸਾਲ ਦੀ ਕੈਦ ਤੇ ਲੱਗਾ ਭਾਰੀ ਜੁਰਮਾਨਾ

ਗੁਰਦਾਸਪੁਰ (ਵਿਨੋਦ): ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਨੇ ਬਿਨਾਂ ਲਾਇਸੈਂਸ ਦੇ ਇੱਕ ਜਨਰਲ ਸਟੋਰ ’ਤੇ ਅੰਰਗੇਜ਼ੀ ਦਵਾਈਆਂ ਵੇਚਣ ਦੇ ਦੋਸ਼ੀ ਇੱਕ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਅਤੇ 39,380 ਦਾ ਜੁਰਮਾਨਾ ਸੁਣਾਇਆ। ਜੁਰਮਾਨਾ ਅਦਾ ਨਾ ਕਰਨ ’ਤੇ ਤਿੰਨ ਮਹੀਨੇ ਦੀ ਵਾਧੂ ਕੈਦ ਹੋਵੇਗੀ। ਜ਼ੋਨਲ ਲਾਇਸੈਂਸਿੰਗ ਅਥਾਰਟੀ ਕਰੁਣ ਸਚਦੇਵਾ ਨੇ ਦੱਸਿਆ ਕਿ 8-8-2019 ਨੂੰ ਡਰੱਗ ਇੰਸਪੈਕਟਰ ਗੁਰਦਾਸਪੁਰ ਨੇ ਐੱਸ.ਐੱਮ.ਓ. ਭੁੱਲਰ ਅਤੇ ਇੱਕ ਪੁਲਸ ਪਾਰਟੀ ਦੇ ਨਾਲ ਅੱਡਾ ਅੰਮੋਨੰਗਲ ਵਿੱਚ ਬਲ ਜਨਰਲ ਸਟੋਰ ’ਤੇ ਛਾਪਾ ਮਾਰਿਆ, ਜਿਥੋਂ ਕੁਝ  ਅੰਗਰੇਜ਼ੀ ਦਵਾਈਆਂ ਬਰਾਮਦ ਕੀਤੀਆਂ ਗਈਆਂ। 

ਅੰਮ੍ਰਿਤਸਰ ਦੇ ਥਾਣੇ 'ਚ ਗ੍ਰਨੇਡ ਹਮਲਾ ਕਰਨ ਵਾਲੇ 6 ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

ਸੇਖਵਾਂ ਦਾ ਰਹਿਣ ਵਾਲਾ ਸੁਖਜਿੰਦਰ ਸਿੰਘ ਜੋ ਦੁਕਾਨ ’ਤੇ ਸੀ, ਦਵਾਈਆਂ ਵੇਚਣ ਲਈ ਅਧਿਕਾਰਤ ਲਾਇਸੈਂਸ ਪੇਸ਼ ਕਰਨ ਵਿੱਚ ਅਸਫਲ ਰਿਹਾ ਅਤੇ ਨਾ ਹੀ ਖਰੀਦਦਾਰੀ ਅਤੇ ਵਿਕਰੀ ਦਾ ਕੋਈ ਰਿਕਾਰਡ  ਪੇਸ਼  ਕਰ  ਸਕਿਆ। ਦਵਾਈਆਂ ਦੇ ਨਮੂਨੇ ਲਏ ਗਏ ਅਤੇ ਜਾਂਚ ਲਈ ਭੇਜੇ ਗਏ। ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਸੁਖਜਿੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ। ਅਦਾਲਤ ’ਚ ਕੇਸ ਦਾਇਰ ਕਰਨ ’ਤੇ ਸੁਖਜਿੰਦਰ ਸਿੰਘ ਦੇ ਵਕੀਲ ਨੇ ਇਕ ਡਰੱਗ ਲਾਇਸੰਸ ਪੇਸ਼ ਕੀਤਾ , ਜੋ ਬਲ ਮੈਡੀਕਲ ਸਟੋਰ ਪਿੰਡ ਜਦਪੁਰ ਤਹਿਸੀਲ ਬਟਾਲਾ ਦਾ ਸੀ। ਜਦਕਿ ਜੋ ਦਵਾਈਆਂ ਫੜੀਆਂ ਗਈਆਂ ਸੀ, ਉਹ ਪਿੰਡ ਅੱਡਾ ਅੰਮੋਨੰਗਲ ਸੇਖਵਾ ਤੋਂ ਫੜੀਆਂ ਗਈਆਂ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ਨੂੰ ਬਣਿਆ ਜਾ ਰਿਹਾ ਨਿਸ਼ਾਨਾ, ਤਰਨਤਾਰਨ ਦੇ ਇਸ ਸਕੂਲ 'ਚ...

ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਨੇ ਦੋਸ਼ੀ ਨੂੰ ਪਿੰਡ ਅੱਡਾ ਅੰਮੋਨੰਗਲ ਵਿੱਚ ਆਪਣੇ ਜਨਰਲ ਸਟੋਰ ’ਤੇ ਗੈਰ-ਕਾਨੂੰਨੀ ਤੌਰ ’ਤੇ ਅੰਗਰੇਜ਼ੀ ਦਵਾਈਆਂ ਵੇਚਣ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਧਾਰਾ 27-ਬੀ ਦੇ ਤਹਿਤ ਤਿੰਨ ਸਾਲ ਦੀ ਕੈਦ ਅਤੇ 34,380 ਦਾ ਜੁਰਮਾਨਾ ਅਤੇ ਧਾਰਾ 28 ਦੇ ਤਹਿਤ ਛੇ ਮਹੀਨੇ ਦੀ ਕੈਦ ਅਤੇ 5,000 ਦਾ ਜੁਰਮਾਨਾ ਸੁਣਾਇਆ। ਦੋਵੇਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ। ਜੇਕਰ ਦੋਸ਼ੀ ਜੁਰਮਾਨਾ ਅਦਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ ਤਿੰਨ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News