ਦਿੱਲੀ ਪੁਲਸ ਨੇ LPG ਦੀ ਕਾਲਾਬਾਜ਼ਾਰੀ ਦਾ ਕੀਤਾ ਪਰਦਾਫਾਸ਼, 75 ਸਿਲੰਡਰ ਕੀਤੇ ਜ਼ਬਤ

Friday, Apr 03, 2026 - 01:11 PM (IST)

ਦਿੱਲੀ ਪੁਲਸ ਨੇ LPG ਦੀ ਕਾਲਾਬਾਜ਼ਾਰੀ ਦਾ ਕੀਤਾ ਪਰਦਾਫਾਸ਼, 75 ਸਿਲੰਡਰ ਕੀਤੇ ਜ਼ਬਤ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਬਵਾਨਾ ਇਲਾਕੇ 'ਚ ਐੱਲਪੀਜੀ ਸਿਲੰਡਰਾਂ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਸ ਮਾਮਲੇ 'ਚ ਅਨਿਲ (50) ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 75 ਸਿਲੰਡਰ ਜ਼ਬਤ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਉਦਯੋਗਿਕ ਖੇਤਰ 'ਚ ਐੱਲਪੀਜੀ ਸਿਲੰਡਰਾਂ ਦੀ ਗੈਰ-ਕਾਨੂੰਨੀ ਸਟੋਰੇਜ ਅਤੇ ਆਵਾਜਾਈ ਦੀ ਗੁਪਤ ਸੂਚਨਾ ਮਿਲਣ ਤੋਂ ਬਾਅਦ ਦੋਸ਼ੀ ਨੂੰ ਫੜਿਆ ਗਿਆ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਟੀਮ ਨੇ ਸ਼ਾਮ ਬਵਾਨਾ ਦੇ ਜ਼ਿਲ੍ਹਾ ਪਾਰਕ ਕੋਲ ਘੇਰਾਬੰਦੀ ਕੀਤੀ। ਸ਼ਾਮ ਕਰੀਬ 4 ਵਜੇ ਇਕ ਪਿਕਅੱਪ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ 'ਚ 27 ਐੱਲਪੀਜੀ ਸਿਲੰਡਰ ਬਰਾਮਦ ਹੋਏ। ਇਨ੍ਹਾਂ 'ਚ ਘਰੇਲੂ ਅਤੇ ਵਪਾਰਕ ਦੋਵੇਂ ਤਰ੍ਹਾਂ ਦੇ ਸਿਲੰਡਰ ਸ਼ਾਮਲ ਸਨ। 

ਅਧਿਕਾਰੀ ਨੇ ਕਿਹਾ,''ਪੁੱਛ-ਗਿੱਛ ਦੌਰਾਨ ਦੋਸ਼ੀ ਸਿਲੰਡਰਾਂ ਨਾਲ ਸੰਬੰਧਤ ਕੋਈ ਵੀ ਵੈਧ ਦਸਤਾਵੇਜ਼, ਲਾਇਸੈਂਸ ਪਰਮਿਟ ਸਟਾਕ ਰਜਿਸਟਰ ਜਾਂ ਮਾਲਕੀ ਦਾ ਪ੍ਰਮਾਣ ਪੇਸ਼ ਨਹੀਂ ਕਰ ਸਕਿਆ।'' ਪੁੱਛ-ਗਿੱਛ 'ਚ ਅਨਿਲ ਨੇ ਖੁਲਾਸਾ ਕੀਤਾ ਕਿ ਕੋਲ ਦੇ ਕੰਪਲੈਕਸ 'ਚ ਹੋਰ ਵੀ ਸਿਲੰਡਰ ਰੱਖੇ ਹੋਏ ਹਨ। ਉਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਇਲਾਕੇ ਦੀ ਇਕ ਫੈਕਟਰੀ ਕੋਲ 2 ਕਮਰਿਆਂ ਅਤੇ ਲੋਹੇ ਦੇ ਇਕ ਸ਼ੈੱਡ 'ਤੇ ਛਾਪਾ ਮਾਰਿਆ। ਅਧਿਕਾਰੀ ਨੇ ਦੱਸਿਆ,''ਉੱਥੋਂ 48 ਹੋਰ ਸਿਲੰਡਰ ਬਰਾਮਦ ਕੀਤੇ ਗਏ, ਜਿਸ ਨਾਲ ਕੁੱਲ ਜ਼ਬਤੀ 75 ਹੋ ਗਈ ਹੈ। ਸਿਲੰਡਰਾਂ ਨੂੰ ਬਿਨਾਂ ਕਿਸੇ ਸੁਰੱਖਿਆ ਉਪਾਅ ਜਾਂ ਕਾਨੂੰਨੀ ਮਨਜ਼ੂਰੀ ਦੇ ਰੱਖਿਆ ਗਿਆ ਸੀ, ਜਿਸ ਨਾਲ ਗੰਭੀਰ ਖਤਰਾ ਹੋ ਸਕਦਾ ਸੀ।'' ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਸੰਘਰਸ਼ ਕਾਰਨ ਹੋਰਮੁਜ਼ ਦੇ ਮਾਧਿਅਮ ਨਾਲ ਸਮੁੰਦਰੀ ਸਪਲਾਈ ਮਾਰਗ ਪ੍ਰਭਾਵਿਤ ਹੋਣ ਨਾਲ ਭਾਰਤ 'ਚ ਐੱਲਪੀਜੀ ਦਾ ਸੰਕਟ ਪੈਦਾ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News