ਪਾਕਿ ਤੋਂ ਆਈ ਭਾਰਤੀ ‘ਨੂੰਹ’ ਸੀਮਾ ਹੈਦਰ ਨੇ ਪਤੀ ਸਚਿਨ ਤੇ ਪਰਿਵਾਰ ਨਾਲ ਲਹਿਰਾਇਆ ਤਿਰੰਗਾ

Monday, Aug 14, 2023 - 05:02 AM (IST)

ਪਾਕਿ ਤੋਂ ਆਈ ਭਾਰਤੀ ‘ਨੂੰਹ’ ਸੀਮਾ ਹੈਦਰ ਨੇ ਪਤੀ ਸਚਿਨ ਤੇ ਪਰਿਵਾਰ ਨਾਲ ਲਹਿਰਾਇਆ ਤਿਰੰਗਾ

ਨੋਇਡਾ (ਇੰਟ.) : ਪਾਕਿਸਤਾਨ ਤੋਂ ਆਪਣੇ 4 ਬੱਚਿਆਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਸੀਮਾ ਹੈਦਰ ਨੇ ਆਪਣੇ ਪ੍ਰੇਮੀ ਸਚਿਨ ਮੀਣਾ ਨਾਲ ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਘਰ 'ਤੇ ਤਿਰੰਗਾ ਲਹਿਰਾਇਆ। ਇਸ ਦੇ ਇਕ ਵੀਡੀਓ ’ਚ ਸੀਮਾ ਨੂੰ ਤਿੰਨ ਰੰਗੀ ਸਾੜ੍ਹੀ ਪਹਿਨੇ ਅਤੇ ਸਿਰ ’ਤੇ ਲਾਲ ਪੱਟੀ ਬੰਨ੍ਹੀ ਦੇਖਿਆ ਗਿਆ। ਉਹ ਆਪਣੇ ਪਤੀ ਸਚਿਨ ਮੀਣਾ, ਸਹੁਰੇ ਅਤੇ ਬੱਚਿਆਂ ਨਾਲ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾ ਰਹੀ ਸੀ। ਇਸ ਮੌਕੇ ਪੁਲਸ ਅਧਿਕਾਰੀ ਮੌਜੂਦ ਰਹੇ।

ਇਹ ਵੀ ਪੜ੍ਹੋ : ਫਿਰ ਵਾਇਰਲ ਹੋਇਆ ਦਿੱਲੀ ਮੈਟਰੋ ਦਾ Video, ਹੱਥ 'ਚ ਮੋਬਾਇਲ ਫੜ ਵਿਅਕਤੀ ਨੇ ਕੀਤੀਆਂ ਅਜੀਬ ਹਰਕਤਾਂ

ਹਰ ਘਰ ਤਿਰੰਗਾ ਅਭਿਆਨ ਤਹਿਤ ਸੀਮਾ ਹੈਦਰ ਅਤੇ ਸਚਿਨ ਨੇ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ ਹੈ। ਕਰਾਚੀ ਦੀ ਰਹਿਣ ਵਾਲੀ ਸੀਮਾ ਹੁਣ ਗ੍ਰੇਟਰ ਨੋਇਡਾ ਦੇ ਰਾਬੂਪੁਰਾ 'ਚ ਸਚਿਨ ਮੀਣਾ ਨਾਲ ਰਹਿ ਰਹੀ ਹੈ। ਸੀਮਾ 'ਤੇ ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਕਰਨ ਅਤੇ ਸਚਿਨ ਖ਼ਿਲਾਫ਼ ਇਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਪਨਾਹ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਪਰ ਬਾਅਦ 'ਚ ਦੋਵਾਂ ਨੂੰ ਜ਼ਮਾਨਤ ਮਿਲ ਗਈ। ਦੋਵੇਂ ਸਾਲ 2019 'ਚ ਆਨਲਾਈਨ ਗੇਮ PubG ਰਾਹੀਂ ਇਕ-ਦੂਜੇ ਦੇ ਸੰਪਰਕ 'ਚ ਆਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News