ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਕੇਰਨ ਸੈਕਟਰ 'ਚ ਮੁਕਾਬਲਾ ਸ਼ੁਰੂ

Saturday, Jul 21, 2018 - 03:39 PM (IST)

ਸ਼੍ਰੀਨਗਰ— ਕੇਰਨ ਸੈਕਟਰ 'ਚ ਐੱਲ. ਓ. ਸੀ. ਕੋਲ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਆਰਮੀ ਦੀ 6 ਗਡਵਾਲ ਨੇ ਟੋਨੀ ਪੋਸਟ ਕੋਲ ਜੰਗਲਾਂ 'ਚ ਤਲਾਸ਼ੀ ਮੁਹਿੰਮ ਚਲਾਈ ਤਾਂ ਛੁਪੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਪਵਾੜਾ ਦੇ ਐੱਸ. ਐੱਸ. ਪੀ. ਅੰਬਰਕਰ ਸ਼੍ਰੀਰਾਮ ਦਿਨਕਰ ਨੇ ਕਿਹਾ ਕਿ ਮੁਕਾਬਲਾ ਜਾਰੀ ਹੈ। ਪੂਰੇ ਸੂਬੇ ਨੂੰ ਘੇਰ ਲਿਆ ਗਿਆ ਹੈ। 


Related News