ਸਾਧਵੀ ਪ੍ਰਗਿਆ ਖਿਲਾਫ ਧਾਰਾ 188 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ

04/23/2019 12:28:24 AM

ਭੋਪਾਲ— ਭੋਪਾਲ ਸੀਟ ਤੋਂ ਬੀਜੇਪੀ ਦੀ ਲੋਕ ਸਭਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਖਿਲਾਫ ਆਈ.ਪੀ.ਸੀ. ਧਾਰਾ 188 ਦੇ ਤਹਿਤ ਚੋਣ ਜਾਬਤਾ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ.ਡੀ.ਐੱਮ. ਸੰਜੇ ਸ਼੍ਰੀਵਾਸਤਵ ਨੇ ਇਸ ਐੱਫ.ਆਈ.ਆਰ. ਦੀ ਪੁਸ਼ਟੀ ਕੀਤੀ ਹੈ। ਸਾਧਵੀ ਪ੍ਰਗਿਆ ਨੇ ਬਾਬਰੀ ਮਸਜਿਦ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਸੀ। ਸਾਧਵੀ ਨੇ ਆਪਣੇ ਇਸ ਬਿਆਨ 'ਤੇ ਸਫਾਈ ਵੀ ਦਿੱਤੀ ਸੀ ਪਰ ਉਨ੍ਹਾਂ ਦੇ ਜਵਾਬ ਨੂੰ ਜ਼ਿਲਾ ਚੋਣ ਅਧਿਕਾਰੀ ਨੇ ਸੰਤੂਸ਼ਟੀ ਭਰਿਆ ਨਹੀਂ ਦੱਸਿਆ ਇਸ ਲਈ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਖਿਲਾਫ ਧਾਰਾ ਵਧਾਈ ਜਾ ਸਕਦੀ ਹੈ।

ਚੋਣ ਕਮਿਸ਼ਨ ਨੇ ਅਯੁੱਧਿਆ ਰਾਮ ਜਨਮ ਭੂਮੀ-ਬਾਬਰ ਮਸਜਿਦ 'ਤੇ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਭੋਪਾਲ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਖਿਲਾਫ ਸੋਮਵਾਰ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਜ਼ਿਲਾ ਚੋਣ ਅਧਿਕਾਰੀ ਅਤੇ ਭੋਪਾਲ ਦੇ ਕੁਲੈਕਟਰ ਸੁਦਾਮ ਖਾੜੇ ਨੇ ਇਸ ਬਾਰੇ ਪੁੱਛੇ ਜਾਣ 'ਤੇ ਦੱਸਿਆ 'ਅਯੁੱਧਿਆ ਮਾਮਲੇ 'ਚ ਟਿੱਪਣੀ ਕੀਤੇ ਜਾਣ ਨੂੰ ਲੈ ਕੇ ਅਸੀਂ ਬੀਜੇਪੀ ਉਮੀਦਵਾਰ ਖਿਲਾਫ ਸ਼ਹਿਰ ਦੇ ਟੀਟੀ ਨਗਰ ਪੁਲਸ ਥਾਣੇ 'ਚ ਐੱਫ.ਆਈ.ਆਰ. ਦਰਜ ਕਰਨ ਜਾ ਰਹੇ ਹਨ।''


Inder Prajapati

Content Editor

Related News