ਜੈਲਲਿਤਾ ਦੀ ਸੀਟ ਤੋਂ ਉਪ ਚੋਣ ਲੜੇਗਾ ਸ਼ਸ਼ੀਕਲਾ ਦਾ ਭਤੀਜਾ ਦਿਨਾਕਰਨ

03/15/2017 4:21:23 PM

ਚੇਨਈ—ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਬੀਤੇ ਸਾਲ ਦਸੰਬਰ ''ਚ ਮੌਤ ਤੋਂ ਬਾਅਦ ਆਰ.ਕੇ. ਨਗਰ ਦੀ ਸੀਟ ਖਾਲੀ ਹੋ ਗਈ ਸੀ। ਉਸੇ ਸੀਟ ''ਤੇ ਅੰਨਾਦਰਮੁਕ ਦੇ ਉਪ ਮਹਾ ਸਕੱਤਰ ਅਤੇ ਪਾਰਟੀ ਪ੍ਰਮੁੱਖ ਵੀ.ਕੇ. ਸ਼ਸ਼ੀਕਲਾ ਦੇ ਭਤੀਜੇ ਟੀ.ਟੀ.ਵੀ. ਦਿਨਾਕਰਨ ਨੂੰ 12 ਅਪ੍ਰੈਲ ਨੂੰ ਹੋਣ ਵਾਲੀ ਉਪ ਚੋਣ ਲਈ ਅੱਜ ਪਾਰਟੀ ਦਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਦਿਨਾਕਰਨ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਅੰਨਾਦਰਮੁਕ ਸੰਸਦੀ ਬੋਰਡ ਦੀ ਬੈਠਕ ''ਚ ਲਿਆ ਗਿਆ ਸੀ। ਸ਼ਸ਼ੀਕਲਾ ਦਾ ਭਤੀਜਾ ਦਿਨਾਕਰਨ ਸਾਬਕਾ ਸੰਸਦ ਮੈਂਬਰ ਹੈ, ਜੈਲਲਿਤਾ ਦੀ ਮੌਤ ਦੇ ਬਾਅਦ ਅਤੇ ਸਾਬਕਾ ਮੁੱਖ ਮੰਤਰੀ ਓ ਪਨੀਰਸੇਲਵਮ ਦੇ ਵਿਦਰੋਹ ਕਾਰਨ ਪਾਰਟੀ ਚੋਂ ਉਨ੍ਹਾਂ ਨੂੰ ਕੱਢੇ ਜਾਣ ਵਰਗੇ ਘਟਨਾ ਚੱਕਰਾਂ ਦੇ ''ਚ ਪਾਰਟੀ ਪਹਿਲੀ ਵਾਰ ਚੋਣ ਲੜਨ ਜਾ ਰਹੀ ਹੈ।
ਇਸ ਉਪ ਚੋਣਾਂ ''ਚ ਜਿੱਥੇ ਅੰਨਾਦਰਮੁਕ ਆਪਣਾ ਚੋਣਾਂ ਦਾ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ ਉੱਥੇ ਜੈਲਲਿਤਾ ਦੀ ਮੌਤ ਅਤੇ ਪਾਰਟੀ ''ਚ ਜ਼ੋਰਦਾਰ ਟੱਕਰ ਦੇ ਬਾਅਦ ਜਨਤਾ ਦੇ ਰਵੱਈਏ ਨੂੰ ਜਾਨਣ ਦੇ ਮੌਕੇ ਦੇ ਤੌਰ ''ਤੇ ਦੇਖਿਆ ਜਾ ਰਿਹਾ ਹੈ। ਭਾਰਤ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਉਪ ਚੋਣਾਂ ਲਈ ਨਾਮਜ਼ਦਗੀ 16 ਮਾਰਚ ਤੋਂ 23 ਮਾਰਚ ਦੇ ''ਚ ਕੀਤੀ ਜਾ ਸਕੇਗੀ। ਨਾਂ ਵਾਪਸ ਲੈਣ ਦੀ ਆਖਰੀ ਤਾਰੀਖ 27 ਮਾਰਚ ਹੈ। ਚੋਣ ਨਤੀਜੇ 15 ਅਪ੍ਰੈਲ ਨੂੰ ਐਲਾਨ ਕੀਤੇ ਜਾਣਗੇ।
ਚੋਣ ਕਮਿਸ਼ਨ ਨੇ ਕਿਹਾ ਕਿ ਵੀਰਵਾਰ ਤੋਂ ਆਦਰਸ਼ ਆਚਾਰ ਸੰਹਿਤਾ ਲਾਗੂ ਹੋ ਜਾਵੇਗੀ ਅਤੇ ਇਹ ਪੂਰੇ ਚੇਨਈ ਸੂਬੇ ''ਚ ਲਾਗੂ ਰਹੇਗੀ, ਜਿਸ ਦਾ ਹਿੱਸਾ ਆਰ.ਕੇ. ਨਗਰ ਵਿਧਾਨ ਸਭਾ ਸੀਟ ਹੈ। ਜ਼ਿਕਰਯੋਗ ਹੈ ਕਿ ਜੈਲਲਿਤਾ ਨੇ ਪਾਰਟੀ ਅਤੇ ਸਰਕਾਰੀ ਕੰਮਕਾਜ ''ਚ ਦਖਲ ਦੇਣ ਦੀਆਂ ਖਬਰਾਂ ''ਚ ਸਾਲ 2011 ''ਚ ਸ਼ਸ਼ੀਕਲਾ, ਉਸਦੇ ਪਤੀ ਐਮ. ਨਟਰਾਜਨ ਅਤੇ ਭਤੀਜੇ ਦਿਨਾਕਰਨ ਅਤੇ ਰਿਸ਼ਤੇਦਾਰ ਵੇਂਕਟੇਸ਼ ਨੂੰ ਪਾਰਟੀ ''ਚੋਂ ਕੱਢ ਦਿੱਤਾ ਸੀ, ਪਰ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮਾਫੀ ਮੰਗਣ ਦੇ ਬਾਅਦ ਬੀਤੇ ਮਹੀਨੇ ਸ਼ਸ਼ੀਕਲਾ ਨੇ ਉਨ੍ਹਾਂ ਨੂੰ ਫਿਰ ਤੋਂ ਪਾਰਟੀ ''ਚ ਸ਼ਾਮਲ ਕਰ ਲਿਆ ਸੀ।

Related News