ਨੇਪਾਲ ਦੇ ਉਪ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ

Monday, May 13, 2024 - 04:45 PM (IST)

ਕਾਠਮੰਡੂ (ਯੂ. ਐੱਨ. ਆਈ.): ਨੇਪਾਲ ਦੀ ਜਨਤਾ ਸਮਾਜਵਾਦੀ ਪਾਰਟੀ-ਨੇਪਾਲ (ਜੇ.ਐੱਸ.ਪੀ.-ਐੱਨ.) ਨੇ ਪਾਰਟੀ ਦੇ ਦੋਫਾੜ ਹੋਣ ਦੇ ਇਕ ਹਫ਼ਤੇ ਬਾਅਦ ਸੋਮਵਾਰ ਨੂੰ ਗਠਜੋੜ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਅਤੇ ਪਾਰਟੀ ਨੇਤਾ ਉਪੇਂਦਰ ਯਾਦਵ ਦੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਵਿੱਚ ਗੱਠਜੋੜ ਭਾਈਵਾਲਾਂ ਵਿੱਚੋਂ ਇੱਕ ਜੇ.ਐਸ.ਪੀ-ਐਨ ਆਪਣੇ ਜ਼ਿਆਦਾਤਰ ਸੰਸਦ ਮੈਂਬਰਾਂ ਅਤੇ ਕੇਂਦਰੀ ਕਮੇਟੀ ਦੇ ਕਈ ਮੈਂਬਰਾਂ ਵੱਲੋਂ ਨਵੀਂ ਪਾਰਟੀ ਲਈ ਅਰਜ਼ੀਆਂ ਦੇਣ ਤੋਂ ਬਾਅਦ ਗੱਠਜੋੜ ਸਰਕਾਰ ਤੋਂ ਵੱਖ ਹੋ ਗਈ ਹੈ। 

ਪਾਰਟੀ ਦੇ ਨੇਤਾ ਉਪ ਪ੍ਰਧਾਨ ਮੰਤਰੀ ਅਤੇ ਸਿਹਤ ਅਤੇ ਆਬਾਦੀ ਮੰਤਰੀ ਉਪੇਂਦਰ ਯਾਦਵ ਅਤੇ ਪਾਰਟੀ ਦੇ ਸਿਹਤ ਅਤੇ ਆਬਾਦੀ ਰਾਜ ਮੰਤਰੀ ਦੀਪਕ ਕਾਕਰੀ ਨੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਦਲੇ ਹੋਏ ਸਿਆਸੀ ਮਾਹੌਲ ਕਾਰਨ ਉਸ ਨੇ ਸਰਕਾਰ ਨਾਲੋਂ ਨਾਤਾ ਤੋੜ ਲਿਆ ਹੈ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ 6 ਮਈ ਨੂੰ ਅਸ਼ੋਕ ਰਾਏ ਦੀ ਅਗਵਾਈ ਵਾਲੀ ਜਨਤਾ ਸਮਾਜਵਾਦੀ ਪਾਰਟੀ (ਜੇ.ਐੱਸ.ਪੀ) ਨੂੰ ਨਵੀਂ ਸਿਆਸੀ ਪਾਰਟੀ ਵਜੋਂ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਸੀ। ਇਸ ਕਦਮ ਤੋਂ ਬਾਅਦ ਯਾਦਵ ਸਿਰਫ਼ ਪੰਜ ਸੰਸਦ ਮੈਂਬਰ ਰਹਿ ਗਏ ਹਨ। 

ੜ੍ਹੋ ਇਹ ਅਹਿਮ ਖ਼ਬਰ-ਨੇਪਾਲ : ਰਾਸ਼ਟਰਪਤੀ ਦੇ ਆਰਥਿਕ ਸਲਾਹਕਾਰ ਨੇ 100 ਰੁਪਏ ਦੇ ਨਵੇਂ ਨੋਟ 'ਤੇ ਟਿੱਪਣੀ ਨੂੰ ਲੈ ਕੇ ਦਿੱਤਾ ਅਸਤੀਫ਼ਾ

ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਦਹਿਲ ਦੀ ਅਗਵਾਈ ਵਾਲੀ ਕਮਿਊਨਿਸਟ ਪਾਰਟੀ ਆਫ ਨੇਪਾਲ-ਸੀ.ਪੀ.ਐਨ (ਯੂਨੀਫਾਈਡ ਮਾਰਕਸਵਾਦੀ ਲੈਨਿਨਿਸਟ) ਅਤੇ ਸੀ.ਪੀ.ਐਨ-ਮਾਓਵਾਦੀ ਕੇਂਦਰ ਨੇ ਯਾਦਵ ਦੀ ਪਾਰਟੀ ਦੀ ਅਗਵਾਈ ਵਾਲੀ ਮਧੇਸ਼ ਪ੍ਰਾਂਤ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਦਹਿਲ ਨੇ ਮਾਰਚ ਦੇ ਸ਼ੁਰੂ ਵਿੱਚ ਨੇਪਾਲੀ ਕਾਂਗਰਸ ਨਾਲ ਗਠਜੋੜ ਤੋੜਨ ਅਤੇ ਸੀਪੀਐਨ-ਯੂਐਮਐਲ ਨਾਲ ਮੁੜ ਗੱਠਜੋੜ ਕਰਨ ਤੋਂ ਬਾਅਦ ਇੱਕ ਨਵੀਂ ਗੱਠਜੋੜ ਸਰਕਾਰ ਬਣਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News