ਹੱਦ ਤੋਂ ਵੱਧ ਹੈ! 311 ਵਾਰ ਕੱਟਿਆ ਗਿਆ ਚਾਲਾਨ

Wednesday, Feb 05, 2025 - 11:48 AM (IST)

ਹੱਦ ਤੋਂ ਵੱਧ ਹੈ! 311 ਵਾਰ ਕੱਟਿਆ ਗਿਆ ਚਾਲਾਨ

ਬੈਂਗਲੁਰੂ- ਟ੍ਰੈਫਿਕ ਚਾਲਾਨ ਨੂੰ ਲੈ ਕੇ ਹਰ ਡਰਾਈਵਰ ਗੰਭੀਰ ਰਹਿੰਦਾ ਹੈ। ਇਕ ਵਾਰ ਚਾਲਾਨ ਕੱਟ ਜਾਵੇ ਤਾਂ ਮੁੜ ਅਜਿਹੀ ਗਲਤੀ ਕਰਨ ਤੋਂ ਬਚਦਾ ਹੈ ਪਰ ਬੈਂਗਲੁਰੂ 'ਚ ਇਕ ਸ਼ਖ਼ਸ ਨੇ ਤਾਂ ਹੱਦ ਹੀ ਕਰ ਦਿੱਤੀ। ਉਸ ਨੇ ਇਕ ਸਕੂਟੀ ਤੋਂ ਇਕ ਜਾਂ ਦੋ ਵਾਰ ਨਹੀਂ ਸਗੋਂ ਸੈਂਕੜੇ ਵਾਰ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਇੰਨੇ ਚਾਲਾਨ ਕੱਟੇ ਕਿ ਵਾਹਨ ਦੀ ਕੀਮਤ ਤੋਂ ਜ਼ਿਆਦਾ ਉਸ ਦਾ ਚਾਲਾਨ ਹੋ ਗਿਆ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜ੍ਹੋ- ਹੁਣ ਤੰਬਾਕੂ-ਪਾਨ ਚਬਾ ਕੇ ਥੁੱਕਣ ਵਾਲਿਆਂ ਦੀ ਖੈਰ ਨਹੀਂ, ਲੱਗੇਗਾ ਮੋਟਾ ਜੁਰਮਾਨਾ

ਕੱਟਿਆ ਗਿਆ 311 ਵਾਰ ਚਾਲਾਨ

ਬੈਂਗਲੁਰੂ ਦੇ ਰਜਿਸਟ੍ਰੇਸ਼ਨ ਨੰਬਰ ਵਾਲੇ ਇਕ ਦੋ-ਪਹੀਆ ਵਾਹਨ ਸਕੂਟੀ 'ਤੇ 311 ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਲਈ ਸ਼ਖ਼ਸ 'ਤੇ 1.61 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। ਇਸ ਦੇ ਬਾਵਜੂਦ ਸ਼ਖ਼ਸ ਨਹੀਂ ਸੁਧਰਿਆ। ਸਕੂਟੀ 'ਤੇ ਮਾਰਚ 2023 ਤੱਕ 311 ਵਾਰ ਟ੍ਰੈਫਿਕ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਜੁਰਮਾਨਾ ਠੋਕਿਆ ਗਿਆ। ਇਹ ਚਾਲਾਨ ਜ਼ਿਆਦਾਤਰ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ 'ਤੇ ਲੱਗੇ ਕੈਮਰਿਆਂ ਦੀ ਵਰਤੋਂ ਕਰ ਕੇ ਜਾਰੀ ਕੀਤੇ ਗਏ। ਬੈਂਗਲੁਰੂ ਪੁਲਸ ਨੇ ਵਾਇਰਲ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਇਕ ਵਿਅਕਤੀ 'ਤੇ 1.61 ਲੱਖ ਰੁਪਏ ਤੋਂ ਵੱਧ ਦਾ ਟ੍ਰੈਫਿਕ ਜੁਰਮਾਨਾ ਹੈ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸ਼ਹਿਰ ਵਿਚ ਟ੍ਰੈਫਿਕਫਿਕ ਨਿਯਮਾਂ ਦੀ ਉਲੰਘਣਾ ਦਾ ਰਿਕਾਰਡ ਹੈ। 

ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ

ਪੁਲਸ ਨੇ ਹੁਣ ਵਾਹਨ ਕੀਤਾ ਜ਼ਬਤ

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸ਼ਿਕਾਇਤ ਵੱਧਣ ਮਗਰੋਂ ਟ੍ਰੈਫਿਕ ਪੁਲਸ ਨੇ ਕਾਰਵਾਈ ਕੀਤੀ। ਇਸ ਦੇ ਆਧਾਰ 'ਤੇ ਟ੍ਰੈਫਿਕ ਪੁਲਸ ਨੇ ਦੋ-ਪਹੀਆ ਵਾਹਨ ਨੂੰ ਜ਼ਬਤ ਕਰ ਲਿਆ। ਸ਼ਖਸ ਜਿਸ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦਿਆਂ ਫੜਿਆ ਗਿਆ, ਉਨ੍ਹਾਂ ਵਿਚ ਸਵਾਰ ਨੇ ਹੈਲਮੇਟ ਨਹੀਂ ਪਹਿਨਿਆ, ਸਿਗਨਲ ਜੰਪ ਕੀਤਾ, ਵਨ-ਵੇਅ ਡਰਾਈਵਿੰਗ ਅਤੇ ਪਾਬੰਦੀਸ਼ੁਦਾ ਖੇਤਰਾਂ ਵਿਚ ਪਾਰਕਿੰਗ ਸਮੇਤ ਕਈ ਹੋਰ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕੀਤਾ। ਇਸ ਤਰ੍ਹਾਂ ਸ਼ਖ਼ਸ ਨੇ 311 ਵਾਰ ਨਿਯਮਾਂ ਦੀ ਉਲੰਘਣਾ ਕੀਤੀ। 

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

ਪੋਸਟ ਵਾਇਰਲ ਹੋਣ ਮਗਰੋਂ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਬੈਂਗਲੁਰੂ ਟ੍ਰੈਫਿਕ ਪੁਲਸ 'ਤੇ ਲੋਕ ਸਵਾਲ ਚੁੱਕ ਰਹੇ ਹਨ। ਸ਼ਿਕਾਇਤ ਵੱਧਣ ਮਗਰੋਂ ਬੈਂਗਲੁਰੂ ਟ੍ਰੈਫਿਕ ਪੁਲਸ ਨੇ ਹੁਣ ਸਖ਼ਤ ਕਾਰਵਾਈ ਕੀਤੀ ਹੈ। ਸਕੂਟੀ ਨੂੰ ਜ਼ਬਤ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਮੁਤਾਬਕ ਸ਼ਖ਼ਸ ਨੂੰ ਬਕਾਇਆ ਜੁਰਮਾਨਾ ਚੁਕਾਉਣਾ ਹੋਵੇਗਾ। ਜੁਰਮਾਨਾ ਨਾ ਦੇਣ 'ਤੇ ਇਕ ਹੋਰ ਮਾਮਲਾ ਦਰਜ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News