ਰਾਜਸਥਾਨ ''ਚ 30 ਨਵੰਬਰ ਤੱਕ ਬੰਦ ਰਹਿਣਗੇ ਸਕੂਲ-ਕਾਲਜ ਅਤੇ ਵਿਦਿਅਕ ਅਦਾਰੇ
Tuesday, Nov 17, 2020 - 11:18 PM (IST)
ਜੈਪੁਰ - ਕੋਰੋਨਾ ਮਹਾਮਾਰੀ ਦੇ ਕਹਿਰ ਦੇ ਚੱਲਦੇ ਰਾਜਸਥਾਨ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਸਕੂਲ-ਕਾਲਜ ਸਮੇਤ ਵਿਦਿਅਕ ਅਦਾਰੇ ਬੰਦ ਹਨ। ਕਈ ਸੂਬੇ ਹੌਲੀ-ਹੌਲੀ ਸਕੂਲ ਕਾਲਜ ਖੋਲ੍ਹ ਰਹੇ ਹਨ। ਇਸ ਦੌਰਾਨ ਰਾਜਸਥਾਨ 'ਚ ਸਕੂਲ ਕਾਲਜ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਉਲਝਣ ਨੂੰ ਸੂਬਾ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। ਰਾਜਸਥਾਨ 'ਚ ਹੁਣ 30 ਨਵੰਬਰ ਤੱਕ ਸਕੂਲ ਕਾਲਜ, ਕੋਚਿੰਗ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਸੰਬੰਧ 'ਚ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਆਪਣੇ 1 ਨਵੰਬਰ ਨੂੰ ਜਾਰੀ ਆਦੇਸ਼ਾਂ 'ਚ ਫੇਰਬਦਲ ਕਰਦੇ ਹੋਏ ਇਹ ਫ਼ੈਸਲਾ ਲਿਆ ਹੈ।
ਰਾਜਸਥਾਨ ਦੇ ਗ੍ਰਹਿ ਵਿਭਾਗ ਦੇ ਸ਼ਾਸਨ ਸਕੱਤਰ ਐੱਨ.ਐੱਲ. ਮੀਨਾ ਨੇ ਦੱਸਿਆ ਕਿ 1 ਨਵੰਬਰ ਨੂੰ ਪ੍ਰਦੇਸ਼ 'ਚ ਸਕੂਲ, ਕਾਲਜ, ਸਿੱਖਿਅਕ ਅਤੇ ਕੋਚਿੰਗ ਅਦਾਰੇ ਅਤੇ ਨਿਯਮਿਤ ਕਲਾਸਰੂਮ ਸਰਗਰਮੀਆਂ 16 ਨਵੰਬਰ 2020 ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ। ਹੁਣ ਸੂਬਾ ਸਰਕਾਰ ਨੇ ਪਿਛਲੇ ਆਦੇਸ਼ 'ਚ ਫੇਰਬਦਲ ਕਰਦੇ ਹੋਏ 30 ਨਵੰਬਰ ਤੱਕ ਉਪਰੋਕਤ ਆਦੇਸ਼ ਪ੍ਰਭਾਵੀ ਰਹਿਣ ਦਾ ਆਦੇਸ਼ ਮੰਗਲਵਾਰ ਸ਼ਾਮ ਨੂੰ ਜਾਰੀ ਕੀਤਾ। ਇਸ ਦੇ ਅਨੁਸਾਰ ਹੁਣ ਸਾਰੇ ਸਕੂਲ, ਕਾਲਜ, ਕੋਚਿੰਗ ਅਤੇ ਹੋਰ ਸਿੱਖਿਅਕ ਗਤੀਵਿਧੀਆਂ 30 ਨਵੰਬਰ ਤੱਕ ਬੰਦ ਰਹਿਣਗੀਆਂ।