ਸੀਲਿੰਗ ਮਾਮਲਾ : ਮਾਸਟਰਪਲਾਨ-2020 'ਚ ਤਬਦੀਲੀ 'ਤੇ ਐੈੱਸ.ਸੀ. ਨੇ ਲਗਾਈ ਰੋਕ

Tuesday, Mar 06, 2018 - 02:02 PM (IST)

ਸੀਲਿੰਗ ਮਾਮਲਾ : ਮਾਸਟਰਪਲਾਨ-2020 'ਚ ਤਬਦੀਲੀ 'ਤੇ ਐੈੱਸ.ਸੀ. ਨੇ ਲਗਾਈ ਰੋਕ

ਨਵੀਂ ਦਿੱਲੀ— ਦਿੱਲੀ ਦੇ ਲੋਕਾਂ ਨੂੰ ਸੀਲਿੰਗ ਤੋਂ ਰਾਹਤ ਮਿਲਣ ਦੀ ਉਮੀਦ ਹੁਣ ਕੰਮਜੋਰ ਹੁੰਦੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਅੱਜ ਇਕ ਸਖ਼ਤ ਕਦਮ ਚੁੱਕਦੇ ਹੋਏ ਮਾਸਟਰ ਪਲਾਨ-2020 ਨਾਲ ਸੰਭਾਵੀ ਸੋਧ 'ਤੇ ਰੋਕ ਲਗਾ ਦਿੱਤੀ ਹੈ। ਇਸ ਸੋਧ ਰਾਹੀਂ ਕੇਂਦਰ ਸਰਕਾਰ ਦਿੱਲੀ 'ਚ ਸੀਲਿੰਗ ਦੀ ਮਾਰ ਨੂੰ ਸਹਿਣ ਕਰ ਰਹੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।


ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਡੀ.ਡੀ.ਏ. ਨੂੰ ਮਨਮਾਨੀ ਨਹੀਂ ਕਰਨ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਦੇ ਲੋਕਾਂ ਨੂੰ ਸੀਲਿੰਗ ਤੋਂ ਰਾਹਤ ਦਿਵਾਉਣ ਲਈ ਡੀ.ਡੀ.ਏ. ਨੇ ਹਾਲ ਹੀ 'ਚ ਮਾਸਟਰ ਮਾਈਂਡ ਯੌਜਨਾ 'ਚ ਸੋਧ ਲਈ ਸੁਝਾਅ ਅਤੇ ਇਤਰਾਜ਼ ਮੰਗੇ ਸਨ।
ਦਿੱਲੀ ਵਾਲਿਆਂ ਨੂੰ ਸੀਲਿੰਗ ਤੋਂ ਬਚਾਉਣ ਲਈ ਉਨ੍ਹਾਂ ਸੁਝਾਵਾਂ ਨੂੰ ਫਾਈਨਲ ਕੀਤਾ ਜਾਣਾ ਚਾਹੀਦਾ ਸੀ। ਇਸ ਲਈ ਸੁਪਰੀਮ ਕੋਰਟ ਦੀ ਸੁਝਾਅ ਨਾਲ ਹੁਣ ਸੀਲਿੰਗ ਤੋਂ ਰਾਹਤ ਮਿਲਣ ਦੇ ਯਤਨ ਘੱਟ ਹੁੰਦੇ ਜਾ ਰਹੇ ਹਨ।


Related News