ਜਨਤਕ ਥਾਂ ’ਤੇ ਹੀ ਕੀਤੇ ਗਏ ਅਪਰਾਧ ’ਚ ਐੱਸ. ਸੀ.-ਐੱਸ. ਟੀ. ਕਾਨੂੰਨ ਲਾਗੂ : ਇਲਾਹਾਬਾਦ ਹਾਈ ਕੋਰਟ

Thursday, May 23, 2024 - 07:19 PM (IST)

ਪ੍ਰਯਾਗਰਾਜ, (ਭਾਸ਼ਾ)– ਇਲਾਹਾਬਾਦ ਹਾਈ ਕੋਰਟ ਨੇ ਆਪਣੇ ਇਕ ਫੈਸਲੇ ਵਿਚ ਕਿਹਾ ਕਿ ਜਾਣਬੁੱਝ ਕੇ ਅਪਮਾਨਿਤ ਕਰਨ ਦੇ ਕਾਰੇ ਲਈ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ, 1989 (ਐੱਸ. ਸੀ.-ਐੱਸ. ਟੀ. ਐਕਟ) ਦੇ ਤਹਿਤ ਅਪਰਾਧ ਉਦੋਂ ਹੀ ਮੰਨਿਆ ਜਾਵੇਗਾ, ਜਦੋਂ ਇਹ ਜਨਤਕ ਥਾਂ ’ਤੇ ਕੀਤਾ ਗਿਆ ਹੋਵੇ।

ਪਿੰਟੂ ਸਿੰਘ ਅਤੇ ਦੋ ਹੋਰਨਾਂ ਦੀ ਪਟੀਸ਼ਨ ਨੂੰ ਅੰਸ਼ਿਕ ਤੌਰ ’ਤੇ ਸਵੀਕਾਰ ਕਰਦੇ ਹੋਏ, ਜਸਟਿਸ ਵਿਕਰਮ ਡੀ. ਚੌਹਾਨ ਨੇ ਐੱਸ. ਸੀ.-ਐੱਸ. ਟੀ. ਐਕਟ ਦੀ ਧਾਰਾ 3 (1) (ਆਰ) ਦੇ ਤਹਿਤ ਅਪਰਾਧ ਲਈ ਤਿੰਨ ਪਟੀਸ਼ਨਕਰਤਾਵਾਂ ਖਿਲਾਫ ਦਰਜ ਕੀਤੀ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ। ਨਵੰਬਰ 2017 ਵਿਚ ਇਨ੍ਹਾਂ ਪਟੀਸ਼ਨਰਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੇ ਘਰ ਵਿਚ ਦਾਖਲ ਹੋ ਕੇ ਉਸ ਨੂੰ ਜਾਤੀ ਆਧਾਰਤ ਗਾਲ੍ਹਾਂ ਕੱਢੀਆਂ ਅਤੇ ਉਸ ਦੀ ਅਤੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ।

ਸੁਣਵਾਈ ਦੌਰਾਨ ਇਹ ਦਲੀਲ ਦਿੱਤੀ ਗਈ ਕਿ ਇਹ ਅਪਰਾਧ ਸ਼ਿਕਾਇਤਕਰਤਾ ਦੇ ਘਰ ਦੇ ਅੰਦਰ ਹੋਇਆ ਸੀ, ਜੋ ਕਿ ਕੋਈ ਜਨਤਕ ਥਾਂ ਨਹੀਂ ਹੈ ਅਤੇ ਇਸ ਘਟਨਾ ਨੂੰ ਆਮ ਲੋਕਾਂ ਨੇ ਨਹੀਂ ਦੇਖਿਆ, ਇਸ ਲਈ ਐੱਸ. ਸੀ. ਐੱਸ. ਟੀ. ਕਾਨੂੰਨ ਤਹਿਤ ਕੋਈ ਅਪਰਾਧ ਨਹੀਂ ਬਣਦਾ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਐੱਸ. ਸੀ.-ਐੱਸ. ਟੀ. ਕਾਨੂੰਨ ਤਹਿਤ ਅਪਰਾਧ ਉਦੋਂ ਹੀ ਬਣਦਾ ਹੈ, ਜਦੋਂ ਕਿਸੇ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਵਿਅਕਤੀ ਦਾ ਜਨਤਕ ਤੌਰ ’ਤੇ ਜਾਣਬੁੱਝ ਕੇ ਅਪਮਾਨ ਕੀਤਾ ਜਾਵੇ।


Rakesh

Content Editor

Related News