ਸੁਪਰੀਮ ਕੋਰਟ ਨੇ ਚੋਣਵੇਂ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ,ਇਨ੍ਹਾਂ ਲੋਕਾਂ ਦੇ ਹੋਣਗੇ ਵਾਰੇ-ਨਿਆਰੇ

Saturday, Sep 19, 2020 - 06:33 PM (IST)

ਸੁਪਰੀਮ ਕੋਰਟ ਨੇ ਚੋਣਵੇਂ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ,ਇਨ੍ਹਾਂ ਲੋਕਾਂ ਦੇ ਹੋਣਗੇ ਵਾਰੇ-ਨਿਆਰੇ

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਬੀਐਸ-4 ਨਿਕਾਸੀ ਮਿਆਰਾਂ ਦੇ ਨਿਯਮਾਂ ਤਹਿਤ 1 ਅਪ੍ਰੈਲ, 2020 ਤੋਂ ਪਹਿਲਾਂ ਖਰੀਦੇ ਡੀਜ਼ਲ ਇੰਜਨ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਸ ਸ਼ਰਤ ਇਹ ਹੈ ਕਿ ਇਹ ਵਾਹਨ ਦਿੱਲੀ ਪੁਲਸ ਜਾਂ ਦਿੱਲੀ ਨਗਰ ਨਿਗਮ (ਐਮ ਸੀ ਡੀ) ਵਲੋਂ ਖਰੀਦੇ ਗਏ ਹੋਣ। ਭਾਵ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਆਮ ਆਦਮੀ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਹੈ। ਆਪਣੇ ਆਦੇਸ਼ ਵਿਚ ਸੁਪਰੀਮ ਕੋਰਟ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਡੀਜ਼ਲ ਵਾਹਨ 1 ਅਪ੍ਰੈਲ ਤੋਂ ਪਹਿਲਾਂ ਖਰੀਦੇ ਗਏ ਸਨ ਅਤੇ ਲੋਕਾਂ ਦੀ ਸਹੂਲਤ ਲਈ ਵਰਤੇ ਜਾ ਰਹੇ ਹਨ, ਅਜਿਹੇ ਵਾਹਨਾਂ ਨੂੰ ਬੀਐਸ -4 ਦੇ ਨਿਕਾਸੀ ਨਿਯਮਾਂ ਤਹਿਤ ਰਜਿਸਟਰ ਕਰਨ ਦੀ ਆਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਅਕਤੂਬਰ 2018 ਵਿਚ 1 ਅਪ੍ਰੈਲ, 2020 ਤੋਂ  ਦੇ ਨਿਕਾਸੀ ਦੇ ਮਿਆਰ ਵਾਲੇ ਵਾਹਨਾਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ।

ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੱਕ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਹੁੰਦੀ, ਦਿੱਲੀ ਟਰਾਂਸਪੋਰਟ ਵਿਭਾਗ ਨੂੰ ਇਨ੍ਹਾਂ ਵਾਹਨਾਂ ਨੂੰ ਆਰਜ਼ੀ ਸਰਟੀਫਿਕੇਟ ਮੁਹੱਈਆ ਕਰਵਾਏ ਜਾਣ। ਇਸ ਕੇਸ ਦੀ ਸੁਣਵਾਈ ਦੌਰਾਨ ਚੀਫ ਜਸਟਿਸ (ਸੀਜੇਆਈ) ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੂੰ ਵਿਸ਼ੇਸ਼ ਸੇਵਾਵਾਂ ਵਿਚ ਵਰਤੇ ਜਾ ਰਹੇ ਡੀਜ਼ਲ ਵਾਹਨਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਜਾਰੀ ਕਰਨੀ ਹੈ। ਅਦਾਲਤ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਇਸ ਆਦੇਸ਼ ਨੂੰ ਬਦਲ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ 31 ਮਾਰਚ ਤੋਂ ਬਾਅਦ ਵੇਚੇ ਗਏ ਵਾਹਨ, ਜਿਨ੍ਹਾਂ ਦੇ ਵੇਰਵੇ ਈ-ਵਾਹਨ ਪੋਰਟਲ 'ਤੇ ਨਹੀਂ ਲਗਾਏ ਗਏ ਹਨ, ਦਰਜ ਨਹੀਂ ਕੀਤੇ ਜਾਣਗੇ। ਅਦਾਲਤ ਨੇ ਕਿਹਾ ਕਿ 31 ਮਾਰਚ ਤੱਕ BS-IV ਵਾਹਨਾਂ ਨੂੰ ਵੇਚਣ ਦੀ ਆਗਿਆ ਸੀ। ਹਾਲਾਂਕਿ ਬਹੁਤ ਸਾਰੇ ਡੀਲਰਾਂ ਨੇ ਇਸ ਆਰਡਰ ਦੀ ਅਣਦੇਖੀ ਕੀਤੀ ਅਤੇ ਧੋਖਾਧੜੀ ਨਾਲ ਉਨ੍ਹਾਂ ਨੂੰ ਤਾਲਾਬੰਦੀ ਦੌਰਾਨ ਵੇਚ ਦਿੱਤਾ ਅਤੇ ਗੈਰਕਾਨੂੰਨੀ ਢੰਗ ਨਾਲ ਉਨ੍ਹਾਂ ਨੂੰ ਪਿਛਲੀ ਤਾਰੀਖ 'ਤੇ ਰਜਿਸਟਰ ਕੀਤਾ।

ਇਹ ਵੀ ਦੇਖੋ : ਇਸ ਯੋਜਨਾ ਤਹਿਤ ਮੁਫ਼ਤ 'ਚ ਮਿਲੇਗਾ ਗੈਸ ਸਿਲੰਡਰ, 30 ਸਤੰਬਰ ਹੈ ਆਖਰੀ ਤਾਰੀਖ਼

ਬਹੁਤ ਸਾਰੇ ਵਾਹਨ ਨਹੀਂ ਕੀਤੇ ਗਏ ਹਨ ਰਜਿਸਟਰ 

ਕੇਂਦਰ ਸਰਕਾਰ ਨੇ ਸਾਲ 2016 ਵਿਚ ਕਿਹਾ ਸੀ ਕਿ ਦੇਸ਼ ਵਿਚ ਬੀਐਸ-4 ਦੇ ਨਿਕਾਸ ਮਿਆਰ ਤੋਂ ਬਾਅਦ 2020 ਤੱਕ ਬੀਐਸ-4 ਨੂੰ ਛੱਡ ਸਿੱਧੇ ਬੀ.ਐਸ.-4 ਨਿਕਾਸੀ ਮਿਆਰਾਂ ਨੂੰ ਅਪਣਾਇਆ ਜਾਵੇਗਾ। 31 ਮਾਰਚ ਨੂੰ ਬੀਐਸ-4 ਵਾਹਨਾਂ ਦੀ ਵਿਕਰੀ ਦੀ ਆਖਰੀ ਤਾਰੀਖ ਤੋਂ ਬਾਅਦ ਸੁਪਰੀਮ ਕੋਰਟ ਨੂੰ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਨੇ ਦੱਸਿਆ ਸੀ ਕਿ ਦੇਸ਼ ਭਰ ਵਿਚ ਬੀ.ਐਸ.-4 ਵਾਲੇ 7 ਲੱਖ ਦੋਪਹੀਆ ਵਾਹਨ ਹਨ, 15,000 ਯਾਤਰੀ ਕਾਰਾਂ ਅਤੇ 12 ਹਜ਼ਾਰ ਵਪਾਰਕ ਵਾਹਨ ਜਿਹੜੇ ਅਜੇ ਤੱਕ ਨਹੀਂ ਵਿਕੇ ਹਨ। ਸੁਪਰੀਮ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ 1,05,000 ਦੋ ਪਹੀਆ ਵਾਹਨ, 2250 ਯਾਤਰੀ ਕਾਰਾਂ ਅਤੇ 2000 ਵਪਾਰਕ ਵਾਹਨ ਅਜਿਹੇ ਹਨ ਜੋ ਵਿਕ ਤਾਂ ਗਏ ਹਨ, ਪਰ ਉਨ੍ਹਾਂ ਦੀਆਂ ਰਜਿਸਟ੍ਰੇਸ਼ਨ ਨਹੀਂ ਕੀਤੀਆਂ ਗਈਆਂ ਹਨ।

ਇਹ ਵੀ ਦੇਖੋ : ਸੀਮਾ ਸ਼ੁਲਕ ਮਹਿਕਮਾ ਪੂਰੇ ਦੇਸ਼ 'ਚ ਲਾਗੂ ਕਰੇਗਾ ਇਹ ਯੋਜਨਾ, ਸਾਮਾਨ ਦੇ ਮੁਲਾਂਕਣ 'ਚ ਹੋਵੇਗੀ ਅਸਾਨੀ

 


author

Harinder Kaur

Content Editor

Related News