SBI 10 ਲੱਖ ਯੋਨੋ ਕੈਸ਼ ਪੁਆਇੰਟ ਕਰੇਗਾ ਸਥਾਪਤ

08/22/2019 10:29:42 AM

ਜੈਪੁਰ — ਬੈਂਕਿੰਗ ਖੇਤਰ ’ਚ ਡਿਜੀਟਲ ਪਲੇਟਫਾਰਮ ਨੂੰ ਉਤਸ਼ਾਹ ਦੇਣ ਦੀ ਇੱਛਾ ਨਾਲ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਗਲੇ 18 ਮਹੀਨਿਆਂ ’ਚ ਦੇਸ਼ ਭਰ ’ਚ 10 ਲੱਖ ਯੋਨੋ ਕੈਸ਼ ਪੁਆਇੰਟ ਸਥਾਪਤ ਕਰੇਗਾ। ਯੋਨੋ ਕੈਸ਼ ਪੁਆਇੰਟ ਜ਼ਰੀਏ ਉਸ ਦੇ ਗਾਹਕ ਬਿਨਾਂ ਡੈਬਿਟ ਕਾਰਡ ਦੇ ਹੀ ਏ. ਟੀ. ਐੱਮ. ਤੋਂ ਪੈਸੇ ਕੱਢ ਸਕਦੇ ਹਨ ਅਤੇ ਹੋਰ ਭੁਗਤਾਨ ਕਰ ਸਕਦੇ ਹਨ।

ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਹ ਪਲੇਟਫਾਰਮ ਸੁਰੱਖਿਅਤ ਹੈ ਅਤੇ ਇਸ ਦੀ ਵਰਤੋਂ ’ਚ ਡੈਬਿਟ ਕਾਰਡ ਦੇ ਇਸਤੇਮਾਲ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਯੋਨੋ ਕੈਸ਼ ਜ਼ਰੀਏ ਭਵਿੱਖ ’ਚ ਗਾਹਕ ਬਿੱਲਾਂ ਦਾ ਭੁਗਤਾਨ ਅਤੇ ਡਿਜੀਟਲ ਲੈਣ-ਦੇਣ ਕਰ ਸਕਦੇ ਹਨ। ਅਗਲੇ 18 ਮਹੀਨਿਆਂ ’ਚ ਅਸੀਂ ਦੇਸ਼ ’ਚ 10 ਲੱਖ ਯੋਨੋ ਕੈਸ਼ ਪੁਆਇੰਟ ਸਥਾਪਤ ਕਰਾਂਗੇ।

ਡੈਬਿਟ ਕਾਰਡ ਬੰਦ ਕਰਨ ਦੀ ਕੋਈ ਯੋਜਨਾ ਨਹੀਂ

ਉਨ੍ਹਾਂ ਕਿਹਾ ਕਿ ਬੈਂਕ ਦੀ ਡੈਬਿਟ ਕਾਰਡ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਡਿਜੀਟਲ ਪਲੇਟਫਾਰਮ ਦੀ ਵਰਤੋਂ ’ਚ ਵਾਧੇ ਨਾਲ ਗਾਹਕ ਲਈ ਡੈਬਿਟ ਕਾਰਡ ਦੀ ਲੋੜ ਘੱਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਡਿਜੀਟਲ ਬੈਂਕਿੰਗ ਪਲੇਟਫਾਰਮ ਨੂੰ ਲੋਕਾਂ ਨੂੰ ਲੋਕਪ੍ਰਿਯ ਬਣਾ ਰਹੇ ਹਾਂ। ਇਹ ਜ਼ਿਆਦਾ ਸੁਰੱਖਿਅਤ ਹੈ ਅਤੇ ਗਾਹਕ ਨੂੰ ਇਸ ਪਲੇਟਫਾਰਮ ਦੀ ਵਰਤੋਂ ਕਰਨ ’ਤੇ ਡੈਬਿਟ ਕਾਰਡ ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ।


Related News