ਜੇਲ ਤੋਂ ਬਾਹਰ ਗਈ ਸੀ ਸ਼ਸ਼ੀਕਲਾ, ਸੀ.ਸੀ.ਟੀ.ਵੀ. ਫੋਟੋ ਆਈ ਸਾਹਮਣੇ
08/21/2017 2:16:27 PM
ਬੈਂਗਲੁਰੂ—ਅੰਨਾ ਦਰਮੁਕ ਪ੍ਰਮੁੱਖ ਸ਼ਸ਼ੀਕਲਾ ਬੈਂਗਲੁਰੂ ਦੀ ਜੇਲ 'ਚ ਬੰਦ ਹੈ। ਪਿਛਲੇ ਦਿਨਾਂ 'ਚ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਨੂੰ ਜੇਲ 'ਚ ਵੀ.ਆਈ.ਪੀ. ਟਰੀਟਮੈਂਟ ਮਿਲ ਰਿਹਾ ਸੀ। ਹੁਣ ਸ਼ਸ਼ੀਕਲਾ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਜੇਲ ਦੇ ਬਾਹਰ ਤੋਂ ਅੰਦਰ ਆਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਸ਼ਸ਼ੀਕਲਾ ਜੇਲ ਦੇ ਮੈਨ ਗੇਟ ਤੋਂ ਅੰਦਰ ਜਾ ਰਹੀ ਹੈ। ਸ਼ਸ਼ੀਕਲਾ ਦੇ ਇਲਾਵਾ ਵੀਡੀਓ 'ਚ ਉਨ੍ਹਾਂ ਦੀ ਸਾਥੀ ਇਲਾਵਰਸੀ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੇ ਇਕ ਵਾਰ ਫਿਰ ਜੇਲ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਸ਼ਸ਼ੀਕਲਾ ਜੇਲ ਤੋਂ ਬਾਹਰ ਗਈ ਸੀ।
Meanwhile @D_Roopa_IPS submits the video proof of #Sasikala's Jail atrocities. #SasikalaBribegate pic.twitter.com/Vzwh6I7s9y
— Hari Prabhakaran (@Hariadmk) August 21, 2017
ਸੀ.ਸੀ.ਟੀ.ਵੀ. ਫੋਟੋ 'ਚ ਨਜ਼ਰ ਆ ਰਿਹਾ ਹੈ ਕਿ ਸਾਧਾਰਨ ਕੱਪੜਿਆਂ 'ਚ ਸ਼ਸ਼ੀਕਲਾ ਜੇਲ ਦੇ ਗੇਟ ਤੋਂ ਬਾਹਰ ਆ ਰਹੀ ਹੈ। ਉੱਥੇ ਜੇਲ ਦੀ ਸੁਰੱਖਿਆ 'ਚ ਲੱਗੇ ਕਈ ਪੁਲਸ ਵਾਲੇ ਵੀ ਇਸ 'ਚ ਨਜ਼ਰ ਆ ਰਹੇ ਹਨ। ਸ਼ਸ਼ੀਕਲਾ ਨੂੰ ਲੈ ਕੇ ਕਈ ਖੁਲਾਸੇ ਕਰਨ ਵਾਲੀ ਸਾਬਕਾ ਡੀ.ਆਈ.ਜੀ. ਡੀ.ਰੂਪਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੀ.ਸੀ.ਟੀ.ਵੀ. ਫੋਟੋ ਨਾਲ ਜੁੜੀ ਸਾਰੀ ਰਿਪੋਰਟ ਜਮ੍ਹਾ ਕਰਾ ਦਿੱਤੀ ਹੈ। ਡੀ.ਆਈ.ਜੀ. ਰੂਪਾ ਨੇ ਜੇਲ ਦੇ ਡੀ.ਜੀ.ਪੀ. ਐਚ.ਐਚ.ਐਨ. ਰਾਵ ਅਤੇ ਕੁਝ ਹੋਰ ਪੁਲਸ ਵਾਲਿਆਂ 'ਤੇ ਸ਼ਸ਼ੀਕਲਾ ਤੋਂ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ, ਜਿਸ ਦੀ ਜਾਂਚ ਏ.ਸੀ.ਬੀ. ਕਰ ਰਹੀ ਹੈ। ਇੱਥੋਂ ਤੱਕ ਕਿ ਡੀ.ਆਈ.ਜੀ. ਨੇ ਡੀ.ਜੀ.ਪੀ. ਨੂੰ ਵੀ ਇਸ 'ਚ ਸ਼ਾਮਲ ਦੱਸਿਆ।