ਜੰਗਲ ’ਚ ਘਾਹ ਲੈਣ ਗਈ ਔਰਤ ਆਈ ਅੱਗ ਦੀ ਲਪੇਟ ’ਚ, ਹੋਈ ਦਰਦਨਾਕ ਮੌਤ

Monday, May 06, 2024 - 03:32 AM (IST)

ਦੇਹਰਾਦੂਨ (ਭਾਸ਼ਾ)– ਉੱਤਰਾਖੰਡ ਦੇ ਪੌੜੀ ਜ਼ਿਲੇ ’ਚ ਜੰਗਲ ’ਚ ਲੱਗੀ ਅੱਗ ਦੀ ਲਪੇਟ ’ਚ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਥਾਪਲੀ ਪਿੰਡ ’ਚ ਜੰਗਲ ’ਚ ਲੱਗੀ ਅੱਗ ਸ਼ਨੀਵਾਰ ਨੂੰ ਆਪਣੇ ਖੇਤਾਂ ’ਚ ਪਹੁੰਚਦੀ ਦੇਖ ਕੇ ਸਾਵਿਤਰੀ ਦੇਵੀ (65) ਉਥੇ ਰੱਖੀ ਘਾਹ ਦੀ ਪੰਡ ਚੁੱਕਣ ਗਈ ਸੀ ਤੇ ਇਸ ਦੌਰਾਨ ਉਹ ਅੱਗ ਦੀ ਲਪੇਟ ’ਚ ਆ ਗਈ।

ਔਰਤ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਰਿਸ਼ੀਕੇਸ਼ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਰੈਫਰ ਕੀਤਾ ਗਿਆ, ਜਿਥੇ ਐਤਵਾਰ ਤੜਕੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ

ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਸੜ ਰਹੇ ਜੰਗਲਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਤਵਾਰ ਨੂੰ ਮੁੱਖ ਸਕੱਤਰ ਰਾਧਾ ਰਤੂੜੀ ਨੂੰ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਇਕ ਹਫ਼ਤੇ ਤੱਕ ਹਰ ਰੋਜ਼ ਜੰਗਲਾਂ ’ਚ ਲੱਗੀ ਅੱਗ ਦੀ ਨਿਗਰਾਨੀ ਕਰਨ ਲਈ ਹਦਾਇਤਾਂ ਜਾਰੀ ਕਰਨ ਨੂੰ ਕਿਹਾ ਹੈ।

ਇਸ ਦੇ ਨਾਲ ਹੀ ਜੰਗਲਾਂ ’ਚ ਅੱਗ ਲਗਾਉਣ ਦੇ ਦੋਸ਼ ’ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News