''ਬਿੱਗ ਬੌਸ'' ਫੇਮ ਅਬਦੂ ਰੋਜ਼ਿਕ ਦੀ ਹੋਈ ਕੁੜਮਾਈ, ਹੋਣ ਵਾਲੀ ਪਤਨੀ ਦੀ ਸਾਹਮਣੇ ਆਈ ਪਹਿਲੀ ਝਲਕ

Saturday, May 11, 2024 - 11:01 AM (IST)

''ਬਿੱਗ ਬੌਸ'' ਫੇਮ ਅਬਦੂ ਰੋਜ਼ਿਕ ਦੀ ਹੋਈ ਕੁੜਮਾਈ, ਹੋਣ ਵਾਲੀ ਪਤਨੀ ਦੀ ਸਾਹਮਣੇ ਆਈ ਪਹਿਲੀ ਝਲਕ

ਐਂਟਰਟੇਨਮੈਂਟ ਡੈਸਕ– ਦੁਨੀਆ ਦੇ ਸਭ ਤੋਂ ਛੋਟੇ ਗਾਇਕ ਤੇ ‘ਬਿੱਗ ਬੌਸ 16’ ਫੇਮ ਅਬਦੂ ਰੋਜ਼ਿਕ ਆਪਣੇ ਵਿਆਹ ਦੀਆਂ ਖ਼ਬਰਾਂ ਨਾਲ ਸੁਰਖ਼ੀਆਂ ’ਚ ਆ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਗਾਇਕ 7 ਜੁਲਾਈ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਬਦੂ ਇਕ ਅਮੀਰਾਤੀ ਲੜਕੀ ਨਾਲ ਵਿਆਹ ਕਰਨ ਜਾ ਰਿਹਾ ਹੈ, ਜੋ ਸ਼ਾਰਜਾਹ ਦੀ ਰਹਿਣ ਵਾਲੀ ਹੈ। ਜਦੋਂ ਤੋਂ ਸੋਸ਼ਲ ਮੀਡੀਆ ’ਤੇ ਅਜਿਹੀਆਂ ਖ਼ਬਰਾਂ ਆਈਆਂ ਹਨ, ਹਰ ਪਾਸੇ ਅਬਦੂ ਦੀ ਚਰਚਾ ਹੋ ਰਹੀ ਹੈ।


ਅਬਦੁ ਰੋਜਿਕ ਦੀ ਮੰਗਣੀ ਕਦੋਂ ਹੋਈ?
10 ਮਈ ਨੂੰ ਅਬਦੁ ਰੋਜਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਤਸਵੀਰਾਂ 'ਚ ਅਬਦੂ ਇਕ ਲੜਕੀ ਨੂੰ ਅੰਗੂਠੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕੈਪਸ਼ਨ 'ਚ ਲਿਖਿਆ, 'ਅਲਹਮਦੁਲਿਲਾਹ 24.04.2024' ਇਸਦਾ ਮਤਲਬ ਹੈ ਕਿ ਅਬਦੂ ਰੋਜ਼ਿਕ ਨੇ 24 ਅਪ੍ਰੈਲ 2024 ਨੂੰ ਅਮੀਰਾ ਨਾਲ ਮੰਗਣੀ ਕੀਤੀ।

ਅਬਦੂ ਰੋਜ਼ਿਕ ਕੌਣ ਹੈ?
ਅਬਦੂ ਰੋਜ਼ਿਕ ਭਾਰਤ ਸਮੇਤ ਪੂਰੀ ਦੁਨੀਆ ’ਚ ਮਸ਼ਹੂਰ ਹੈ। ਉਹ ਦੁਨੀਆ ਦਾ ਸਭ ਤੋਂ ਛੋਟਾ ਗਾਇਕ ਹੈ। ਅਬਦੂ ਨੇ ਭਾਰਤ ’ਚ ਆਪਣੀ ਮਿਊਜ਼ਿਕ ਐਲਬਮ ਵੀ ਲਾਂਚ ਕੀਤੀ ਸੀ, ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਅਬਦੂ ਰੋਜ਼ਿਕ ‘ਬਿੱਗ ਬੌਸ 16’ ਦਾ ਹਿੱਸਾ ਬਣੇ ਤੇ ਦਰਸ਼ਕਾਂ ਨੇ ਵੀ ਉਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ।

PunjabKesari

ਪ੍ਰਸ਼ੰਸਕ ਖ਼ੁਸ਼ ਹਨ
ਆਪਣੀ ਮਾਸੂਮੀਅਤ ਤੇ ਸ਼ਰਾਰਤੀ ਅੰਦਾਜ਼ ਕਾਰਨ ਅਬਦੂ ਸਲਮਾਨ ਖ਼ਾਨ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਚਹੇਤਾ ਬਣ ਗਿਆ। ਅਬਦੂ ਦੇ ਭਾਰਤ ’ਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ। ਜਦੋਂ ਤੋਂ ਉਨ੍ਹਾਂ ਦੇ ਵਿਆਹ ਦੀ ਖ਼ਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਤੱਕ ਪਹੁੰਚੀ ਹੈ, ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ ਤੇ ਉਹ ਅਬਦੂ ਨੂੰ ਵਧਾਈ ਦੇ ਰਹੇ ਹਨ।

ਅਬਦੂ ਰੋਜ਼ਿਕ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਜਾ ਰਿਹਾ ਹੈ!
ਮੀਡੀਆ ਰਿਪੋਰਟਾਂ ਮੁਤਾਬਕ ਅਬਦੂ ਰੋਜ਼ਿਕ ਨੇ ਦੱਸਿਆ ਹੈ ਕਿ ਉਹ ਆਪਣੀ ਪ੍ਰੇਮਿਕਾ, ਜੋ ਕਿ ਅਮੀਰਾਤੀ ਲੜਕੀ ਹੈ, ਨਾਲ ਵਿਆਹ ਕਰਨ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਲੜਕੀ ਦੇ ਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਉਸ ਨਾਲ ਰਿਲੇਸ਼ਨਸ਼ਿਪ ’ਚ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News