ਐਪਲ ਦੀ ਵੱਡੀ ਕਾਰਵਾਈ, App Store ਤੋਂ ਹਟਾਏ ਕਈ ਨਿਊਡ ਫੋਟੋ ਬਣਾਉਣ ਵਾਲੇ AI ਐਪਸ

Wednesday, May 01, 2024 - 02:42 PM (IST)

ਐਪਲ ਦੀ ਵੱਡੀ ਕਾਰਵਾਈ, App Store ਤੋਂ ਹਟਾਏ ਕਈ ਨਿਊਡ ਫੋਟੋ ਬਣਾਉਣ ਵਾਲੇ AI ਐਪਸ

ਗੈਜੇਟ ਡੈਸਕ- ਐਪਲ ਨੇ ਐਪ ਸਟੋਰ ਤੋਂ ਕਈ ਐਪਸ ਨੂੰ ਰਿਮੂਵ ਕੀਤਾ ਹੈ। ਇਹ ਐਪਸ ਯੂਜ਼ਰਜ਼ ਨੂੰ ਨੁਕਸਾਨ ਪਹੁੰਚਾ ਰਹੇ ਸਨ, ਜਿਸ ਕਾਰਨ ਕੰਪਨੀ ਨੇ ਇਨ੍ਹਾਂ ਨੂੰ ਆਪਣੇ ਐਪ ਸਟੋਰ ਤੋਂ ਹਟਾ ਦਿੱਤਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਹ ਐਪਸ ਏ.ਆਈ. ਇਮੇਜ ਜਨਰੇਸ਼ਨ ਫੀਚਰ ਦੇ ਨਾਲ ਆਉਂਦੇ ਸਨ, ਜਿਸ ਦੀ ਮਦਦ ਨਾਲ ਕੋਈ ਯੂਜ਼ਰ ਕਿਸੇ ਸ਼ਖ਼ਸ ਦੀਆਂ ਨਿਊਡ ਫੋਟੋਜ਼ ਕ੍ਰਿਏਟ ਕਰ ਸਕਦਾ ਸੀ। 

ਜਨਰੇਟਿਵ AI ਇੱਕ ਬਹੁਤ ਪਾਵਰਫੁਲ ਸਾਧਨ ਹੈ, ਜੋ ਸਹੀ ਹੱਥਾਂ ਵਿੱਚ ਕਿਸੇ ਵਰਦਾਨ ਦੀ ਤਰ੍ਹਾਂ ਹੈ, ਤਾਂ ਗਲਤ ਹੱਥਾਂ ਵਿੱਚ ਸਰਾਪ ਵਰਗਾ ਹੈ। ਇਸ ਤਕਨੀਕ ਦੀ ਵਰਤੋਂ ਡੀਪਫੇਕ ਅਤੇ ਰਿਵੇਂਜ ਪੋਰਨ ਵਿੱਚ ਵੀ ਹੋ ਰਹੀ ਹੈ। ਐਪਲ ਨੂੰ ਇਨ੍ਹਾਂ ਐਪਸ 'ਤੇ ਕਾਰਵਾਈ ਨਾ ਕਰਨ 'ਤੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਐਪਲ ਨੂੰ ਮਿਲੀ ਸੀ ਸ਼ਿਕਾਇਤ

ਸਾਲ 2022 ਵਿੱਚ ਇੱਕ ਰਿਪੋਰਟ ਆਈ ਸੀ, ਜਿਸ ਵਿੱਚ ਇਨ੍ਹਾਂ ਐਪਸ ਬਾਰੇ ਜਾਣਕਾਰੀ ਦਿੱਤੀ ਗਈ ਸੀ। 404 ਮੀਡੀਆ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਸੀ ਕਿ ਐਪਲ ਐਪ ਸਟੋਰ 'ਤੇ ਕਈ ਏ.ਆਈ. ਇਮੇਜ ਜਨਰੇਸ਼ਨ ਐਪਸ ਦੀ ਮੌਜੂਦਗੀ ਦੀ ਜਾਣਕਾਰੀ ਸੀ। ਖਾਸ ਕਰਕੇ ਇਨ੍ਹਾਂ ਐਪਸ ਦੀ ਮਾਰਕੀਟਿੰਗ ਨਗਨ ਤਸਵੀਰਾਂ ਬਣਾਉਣ ਨੂੰ ਲੈ ਕੇ ਕੀਤੀ ਜਾ ਰਹੀ ਸੀ।

ਰਿਪੋਰਟਾਂ ਦੀ ਮੰਨੀਏ ਤਾਂ ਚਿਤਾਵਨੀਆਂ ਮਿਲਣ ਤੋਂ ਬਾਅਦ ਵੀ ਐਪਲ ਅਤੇ ਗੂਗਲ ਨੇ ਇਨ੍ਹਾਂ ਐਪਸ ਨੂੰ ਇਸ਼ਤਿਹਾਰਬਾਜ਼ੀ ਬੰਦ ਕਰਨ ਲਈ ਕਿਹਾ ਸੀ। ਐਪਲ ਇਨਸਾਈਡਰ ਦੀ ਰਿਪੋਰਟ ਮੁਤਾਬਕ ਇਨ੍ਹਾਂ ਐਪਸ 'ਤੇ ਫੇਸ ਸਵੈਪ ਦਾ ਫੀਚਰ ਮੌਜੂਦ ਸੀ। ਭਾਵ ਕਿਸੇ ਹੋਰ ਦੇ ਸਰੀਰ 'ਤੇ ਕਿਸੇ ਹੋਰ ਦਾ ਚਿਹਰਾ ਲਗਾਇਆ ਜਾ ਸਕਦਾ ਸੀ।

ਇਨ੍ਹਾਂ ਐਪਸ ਨੂੰ ਕੀਤਾ ਜਾ ਰਿਹਾ ਸੀ ਪ੍ਰਮੋਟ

ਕੁਝ ਐਪਸ ਐਪਸ ਦੀ ਮਾਰਕੀਟਿੰਗ 'Undress' ਐਪ ਦੇ ਤੌਰ 'ਤੇ ਕੀਤੀ ਗਈ ਸੀ। ਐਪਲ ਨੇ ਆਪਣੇ ਪਲੇ ਸਟੋਰ ਤੋਂ ਕੁਝ ਐਪਸ ਨੂੰ ਹਟਾ ਦਿੱਤਾ ਹੈ। ਉਥੇ ਹੀ ਗੂਗਲ ਨੇ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ। ਇਸ ਕਦਮ ਦੇ ਜ਼ਰੀਏ, ਐਪਲ ਲੋਕਾਂ ਲਈ AI ਦੀ ਵਰਤੋਂ ਨੂੰ ਸੁਰੱਖਿਅਤ ਬਣਾਉਣ ਲਈ ਕੰਮ ਕਰ ਰਿਹਾ ਹੈ।


author

Rakesh

Content Editor

Related News