-30 ਡਿਗਰੀ ''ਚ ਵੀ ਫ਼ੌਜੀ ਜਵਾਨਾਂ ਦੇ ਜਜ਼ਬੇ ਨੂੰ ਸਲਾਮ, ਪੰਜਾਬੀ ਗਾਣੇ ''ਤੇ ਨੱਚਦੇ ਮਨਾਇਆ ਨਵਾਂ ਸਾਲ (ਵੀਡੀਓ)

Wednesday, Jan 04, 2023 - 02:55 PM (IST)

-30 ਡਿਗਰੀ ''ਚ ਵੀ ਫ਼ੌਜੀ ਜਵਾਨਾਂ ਦੇ ਜਜ਼ਬੇ ਨੂੰ ਸਲਾਮ, ਪੰਜਾਬੀ ਗਾਣੇ ''ਤੇ ਨੱਚਦੇ ਮਨਾਇਆ ਨਵਾਂ ਸਾਲ (ਵੀਡੀਓ)

ਨੈਸ਼ਨਲ ਡੈਸਕ- ਭਾਰਤੀ ਫ਼ੌਜ ਦੇ ਜਵਾਨ ਹਰ ਮਾਹੌਲ ਵਿਚ ਰਹਿ ਕੇ ਖੁਸ਼ੀ ਲੱਭ ਹੀ ਲੈਂਦੇ ਹਨ। ਸਾਡੇ ਫ਼ੌਜੀ ਵੀਰ ਦੇਸ਼ ਦੀ ਸੇਵਾ ਲਈ ਹਮੇਸ਼ਾ ਸਰਹੱਦਾਂ 'ਤੇ ਡਟੇ ਰਹਿੰਦੇ ਹਨ। ਕੜਾਕੇ ਦੀ ਠੰਡ ਦਰਮਿਆਨ ਜਿੱਥੇ ਲੋਕ ਘਰਾਂ 'ਚੋਂ ਨਿਕਲਣ 'ਤੇ ਤੌਬਾ ਕਰਦੇ ਹਨ ਅਤੇ ਸਵੇਰੇ ਜਲਦੀ ਉਠਣ ਵਿਚ ਵੀ ਗੁਰੇਜ਼ ਕਰਦੇ ਹਨ। ਅਜਿਹੇ ਵਿਚ ਭਾਰੀ ਬਰਫ਼ਬਾਰੀ ਦਰਮਿਆਨ ਸਾਡੇ ਫ਼ੌਜੀ ਵੀਰ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦੇ। ਪਹਾੜੀ ਇਲਾਕਿਆਂ ਵਿਚ ਇਨ੍ਹੀਂ ਦਿਨੀਂ ਪਾਰਾ ਮਾਈਸ ਤੱਕ ਜਾ ਰਿਹਾ ਹੈ। ਇਸ ਬਰਫ਼ਬਾਰੀ ਵਿਚ ਵੀ ਸਾਡੇ ਜਵਾਨਾਂ ਦਾ ਜੋਸ਼ ਹਾਈ ਹੈ। 

ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਜਵਾਨ ਬਰਫ਼ ਦਰਮਿਆਨ ਵੀ ਡਟੇ ਹੋਏ ਹਨ। ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਭਾਜਪਾ ਆਗੂ ਬ੍ਰਿਜੇਸ਼ ਰਾਏ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਵਾਨਾਂ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ-30 ਡਿਗਰੀ ਵਿਚ ਸਾਡੇ ਦੇਸ਼ ਦੇ ਵੀਰ ਫ਼ੌਜੀਆਂ ਦੇ ਜਜ਼ਬੇ ਨੂੰ ਸਲਾਮ.. ਜੈ ਹਿੰਦ ਦੀ ਸੈਨਾ... ਭਾਰਤ ਮਾਤਾ ਦੀ ਜੈ।

 

ਵੀਡੀਓ ਵਿਚ ਵੀਰ ਜਵਾਨ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ ਅਤੇ ਪੰਜਾਬੀ ਗਾਇਕ ਜਾਰਡਨ ਸੰਧੂ ਦੇ ਗਾਣੇ- 'ਪਹਿਲੇ ਵੀਕ ਖੁਸ਼ ਹੋਇਆ, ਦੂਜੇ ਵੀਕ...' 'ਤੇ ਜੰਮ ਕੇ ਥਿਰਕਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਲੋਕ ਰਿਐਕਸ਼ਨ ਦੇ ਰਹੇ ਹਨ ਅਤੇ ਜਵਾਨਾਂ ਨੂੰ ਸਲਾਮ ਕਰ ਰਹੇ ਹਨ।


 


author

Tanu

Content Editor

Related News