ਮਹਾਰਾਸ਼ਟਰ ਹੜ੍ਹ ਪੀੜਤਾਂ ਲਈ ਸਾਈਂ ਬਾਬਾ ਟਰੱਸਟ ਨੇ ਵਿੱਤੀ ਮਦਦ ਦੇਣ ਦਾ ਕੀਤਾ ਐਲਾਨ

08/10/2019 4:00:58 PM

ਸ਼ਿਰਡੀ (ਭਾਸ਼ਾ)- ਸ਼ਿਰਡੀ ਦੇ ਸਾਈਂ ਬਾਬਾ ਸੰਸਥਾਨ ਟਰੱਸਟ (ਐੱਸ. ਐੱਸ. ਟੀ.) ਨੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਦੇ ਤੌਰ 'ਤੇ 10 ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਪੱਛਮੀ ਮਹਾਰਾਸ਼ਟਰ ਦੇ ਸਾਂਗਲੀ ਅਤੇ ਕੋਲਹਾਪੁਰ ਜ਼ਿਲੇ ਤੇ ਸਤਾਰਾ ਦੇ ਕਈ ਹਿੱਸੇ ਪਿਛਲੇ 5 ਦਿਨਾਂ ਤੋਂ ਹੜ੍ਹ ਦੀ ਲਪੇਟ 'ਚ ਹਨ। ਭਾਰੀ ਮੀਂਹ ਕਾਰਨ ਨਦੀਆਂ 'ਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਕਾਰਨ ਇਹ ਖੇਤਰ ਪਾਣੀ-ਪਾਣੀ ਹੋ ਗਏ ਹਨ। ਪੁਣੇ ਅਤੇ ਸੋਲਾਪੁਰ ਜ਼ਿਲੇ ਦੇ ਕਈ ਹਿੱਸੇ ਵੀ ਪ੍ਰਭਾਵਿਤ ਹੋਏ ਹਨ।

ਇਸ ਖੇਤਰ ਵਿਚ ਵੱਖ-ਵੱਖ ਇਲਾਕਿਆਂ 'ਚ ਫਸੇ ਹਜ਼ਾਰਾਂ ਲੋਕਾਂ ਨੂੰ ਐੱਨ. ਡੀ. ਆਰ. ਐੱਫ, ਫੌਜ, ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੇ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਐੱਸ. ਐੱਸ. ਟੀ. ਦੇ ਪ੍ਰਧਾਨ ਸੁਰੇਸ਼ ਹਵਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਐੱਸ. ਐੱਸ. ਟੀ. ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁੱਖ ਮੰਤਰੀ ਰਾਹਤ ਫੰਡ 'ਚ 10 ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਲਿਆ ਹੈ।


Tanu

Content Editor

Related News