ਸਬਰੀਮਾਲਾ ਮੰਦਰ ''ਚ 51 ਔਰਤਾਂ ਨੇ ਕੀਤਾ ਪ੍ਰਵੇਸ਼ : ਕੇਰਲ ਸਰਕਾਰ

01/18/2019 5:30:55 PM

ਕੋਚੀ— ਕੇਰਲ 'ਚ ਸਬਰੀਮਾਲਾ ਸਥਿਤ ਅਯੱਪਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕੀਤਾ ਸੀ, ਜਿਸ ਦੇ ਅਧੀਨ ਹਰ ਵਰਗ ਦੀਆਂ ਔਰਤਾਂ ਨੂੰ ਮੰਦਰ 'ਚ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। ਪਿਨਰਾਈ ਵਿਜਯਨ ਦੀ ਅਗਵਾਈ ਵਾਲੀ ਸਰਕਾਰ ਨੇ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਦਿਵਾਉਣ ਦੇ ਕਈ ਯਤਨ ਕੀਤੇ, ਜਿਸ ਕਾਰਨ ਉਸ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਹੁਣ ਕੇਰਲ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਹੁਣ ਤੱਕ ਸਬਰੀਮਾਲਾ 'ਚ 51 ਔਰਤਾਂ ਨੇ ਪ੍ਰਵੇਸ਼ ਕੀਤਾ ਹੈ। 

ਕੇਰਲ ਸਰਕਾਰ ਅਨੁਸਾਰ 16 ਨਵੰਬਰ 2018 ਦੇ ਬਾਅਦ ਤੋਂ ਹੁਣ ਤੱਕ ਸਬਰੀਮਾਲਾ ਮੰਦਰ 'ਚ ਕੁੱਲ 44 ਲੱਖ ਲੋਕਾਂ ਨੇ ਦਰਸ਼ਨ ਕੀਤੇ। ਰਾਜ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਲੋਕਾਂ 'ਚ 51 ਔਰਤਾਂ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਕ ਪਾਸੇ ਪਿਨਰਾਈ ਵਿਜਯਨ ਦੀ ਸਰਕਾਰ ਜਿੱਥੇ ਮੰਦਰ 'ਚ ਔਰਤਾਂ ਦੀ ਐਂਟਰੀ ਲਈ ਕੋਸ਼ਿਸ਼ ਕਰਦੀ ਰਹੀ, ਉੱਥੇ ਹੀ ਕਈ ਦੱਖਣਪੰਥੀ ਸੰਗਠਨਾਂ ਵੱਲੋਂ ਔਰਤਾਂ ਦੀ ਐਂਟਰੀ ਦਾ ਵਿਰੋਧ ਵੀ ਕੀਤਾ ਗਿਆ।

ਦੱਖਣਪੰਥੀ ਸੰਗਠਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦੇ ਖਿਲਾਫ ਰਾਜ ਸਰਕਾਰ ਵੱਲੋਂ 'ਮਹਿਲਾ ਦੀਵਾਰ' ਬਣਾਈ ਗਈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਅਨੁਸਾਰ,''ਇਹ 'ਮਹਿਲਾ ਦੀਵਾਰ' 620 ਕਿਲੋਮੀਟਰ ਲੰਬੀ ਸੀ, ਜੋ ਕਿ ਔਰਤਾਂ ਦੇ ਹੱਕ ਲਈ ਬਣਾਈ ਗਈ ਸੀ।


DIsha

Content Editor

Related News