ਰੂਸ-ਯੂਕ੍ਰੇਨ ਜੰਗ ਤੋਂ ਪਹਿਲਾਂ ਯੂਕ੍ਰੇਨੀ ਕੁੜੀ ਨੇ ਭਾਰਤੀ ਮੁੰਡੇ ਨਾਲ ਕਰਵਾਇਆ ਵਿਆਹ, ਇੰਝ ਪਰਵਾਨ ਚੜ੍ਹਿਆ ਪਿਆਰ

Wednesday, Mar 02, 2022 - 10:44 AM (IST)

ਰੂਸ-ਯੂਕ੍ਰੇਨ ਜੰਗ ਤੋਂ ਪਹਿਲਾਂ ਯੂਕ੍ਰੇਨੀ ਕੁੜੀ ਨੇ ਭਾਰਤੀ ਮੁੰਡੇ ਨਾਲ ਕਰਵਾਇਆ ਵਿਆਹ, ਇੰਝ ਪਰਵਾਨ ਚੜ੍ਹਿਆ ਪਿਆਰ

ਹੈਦਰਾਬਾਦ- ਯੂਕ੍ਰੇਨ ਇਸ ਸਮੇਂ ਜੰਗ ਦੀ ਲਪੇਟ ’ਚ ਹੈ। ਰੂਸੀ ਫ਼ੌਜ ਇੱਥੇ ਗੋਲੀਬਾਰੀ ਕਰ ਰਹੀ ਹੈ, ਜਿਸ ਕਾਰਨ ਨਾਗਰਿਕਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ। ਇਸ ਦਰਮਿਆਨ ਜੰਗ ਪ੍ਰਭਾਵਿਤ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਯੂਕ੍ਰੇਨ ਦੀ ਇਕ ਕੁੜੀ ਨੇ ਇੱਥੇ ਹੈਦਰਾਬਾਦ ਦੇ ਇਕ ਮੁੰਡੇ ਨਾਲ ਵਿਆਹ ਕਰਵਾ ਲਿਆ। ਵਿਆਹ ਅਜਿਹੇ ਸਮੇਂ ਹੋਇਆ ਜਦੋਂ ਯੂਕ੍ਰੇਨ ਸਭ ਤੋਂ ਮੁਸ਼ਕਲ ਸਮੇਂ ’ਚੋਂ ਲੰਘ ਰਿਹਾ ਹੈ। ਇਸੇ ਵਿਚਕਾਰ ਉਸ ਦੇਸ਼ ਦੀ ਇਕ ਕੁੜੀ ਨੂੰ ਆਪਣਾ ਪਿਆਰ ਮਿਲ ਗਿਆ। ਪਿਛਲੇ ਹਫਤੇ ਭਾਰਤ ਆਉਣ ਤੋਂ ਪਹਿਲਾਂ ਵਿਆਹ ਕਰਵਾਉਣ ਵਾਲੇ ਇਸ ਜੋੜੇ ਨੇ ਸੋਮਵਾਰ ਨੂੰ ਇੱਥੇ ਇਕ ਸਮਾਗਮ ਵਿਚ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵੀ ਵਿਆਹ ਕਰਵਾਇਆ।

ਇਹ ਵੀ ਪੜ੍ਹੋ: ਯੂਕ੍ਰੇਨ ’ਚ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਰਾਹੁਲ ਨੇ ਜਤਾਇਆ ਦੁੱਖ, ਟਵੀਟ ਕਰ ਆਖੀ ਇਹ ਗੱਲ

PunjabKesari

ਯੂਕ੍ਰੇਨ ’ਚ ਭਾਰਤੀ ਮੁੰਡੇ ਨੂੰ ਦਿਲ ਦੇ ਬੈਠੀ ਸੀ ਹੁਬੋਵ-
ਦੋਨਾਂ ਨੂੰ ਇਕ ਨਜ਼ਰ ’ਚ ਪਿਆਰ ਉਸ ਸਮੇਂ ਹੋਇਆ ਸੀ ਜਦੋਂ ਕੁਝ ਮਹੀਨੇ ਪਹਿਲਾਂ ਹੁਬੋਵ ਪ੍ਰਤੀਕ ਨੂੰ ਯੂਕ੍ਰੇਨ ਵਿਚ ਮਿਲੀ ਸੀ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਇਕੱਠੇ ਬਿਤਾਉਣ ਦਾ ਫੈਸਲਾ ਕੀਤਾ। ਹਾਲਾਂਕਿ ਰੂਸੀ ਹਮਲੇ ਨੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਵਿਗਾੜ ਦਿੱਤਾ। ਰੂਸ ਵੱਲੋਂ ਆਪਣੇ ਗੁਆਂਢੀ ’ਤੇ ਹਮਲਾ ਕਰਨ ਤੋਂ ਇਕ ਦਿਨ ਪਹਿਲਾਂ 23 ਫਰਵਰੀ ਨੂੰ ਉਨ੍ਹਾਂ ਨੇ ਯੂਕ੍ਰੇਨ ਵਿਚ ਵਿਆਹ ਕਰਵਾਇਆ ਸੀ। ਹੈਦਰਾਬਾਦ ਪਹੁੰਚਣ ’ਚ ਕਾਮਯਾਬ ਰਹੇ ਇਸ ਜੋੜੇ ਨੇ ਇਕ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ, ਜਿਸ ਵਿਚ ਪ੍ਰਤੀਕ ਦੇ ਕੁਝ ਕਰੀਬੀ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਏ।

ਇਹ ਵੀ ਪੜ੍ਹੋ:  ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਨੇ ਵੀਡੀਓ ਸਾਂਝੀ ਕਰ ਕਿਹਾ- ਤੁਰੰਤ ਕੱਢੇ ਸਰਕਾਰ

PunjabKesari

ਬਾਲਾਜੀ ਮੰਦਰ ਦੇ ਪੁਜਾਰੀ ਨੇ ਜੋੜੇ ਦਾ ਕਰਵਾਇਆ ਵਿਆਹ-
ਚਿਲਕੁਰ ਬਾਲਾਜੀ ਮੰਦਰ ਦੇ ਮੁੱਖ ਪੁਜਾਰੀ ਰੰਗਰਾਜਨ ਨੇ ਵਿਆਹ ਕਰਵਾਇਆ ਅਤੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਦੀ ਸਥਿਤੀ ਕਾਰਨ ਵਿਆਹ ਇਕ ਬਹੁਤ ਨਿੱਜੀ ਮਾਮਲਾ ਸੀ।  ਰੰਗਰਾਜਨ ਨੇ ਕਿਹਾ ਕਿ ਜੰਗ ਦੇ ਛੇਤੀ ਤੋਂ ਛੇਤੀ ਖਤਮ ਹੋਣ ਅਤੇ ਸ਼ਾਂਤੀ ਬਹਾਲੀ ਲਈ ਪ੍ਰਾਰਥਨਾ ਕਰ ਰਹੇ ਹਾਂ, ਕਿਉਂਕਿ ਜੰਗ ਨੇ ਲੱਖਾਂ ਲੋਕਾਂ ਨੂੰ ਦੁੱਖ ਪਹੁੰਚਾਇਆ ਹੈ।

ਇਹ ਵੀ ਪੜ੍ਹੋ:  ‘ਆਪਰੇਸ਼ਨ ਗੰਗਾ’ ਨਾਲ ਜੁੜੇਗੀ ਹਵਾਈ ਫ਼ੌਜ, ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਵਤਨ ਲਿਆਏਗਾ C-17 ਜਹਾਜ਼


author

Tanu

Content Editor

Related News